ਮੋਗਾ, 31 ਮਾਰਚ

ਪੰਜਾਬ ਵਿੱਚ ਬੇਮੌਸਮੀ ਬਾਰਸ਼ ਕਾਰਨ ਲਗਪਗ ਸਾਰੇ ਜ਼ਿਲ੍ਹਿਆਂ ਵਿੱਚ ਕਣਕ ਦੀ ਵਾਢੀ ਦੋ ਹਫ਼ਤੇ ਪਛੜ ਗਈ ਹੈ। ਭਾਵੇਂ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਸ ਦੇ ਖਰੀਦ ਕੇਂਦਰ 1 ਅਪਰੈਲ ਤੋਂ ਕਣਕ ਦੀ ਖਰੀਦ ਲਈ ਤਿਆਰ ਹਨ ਪਰ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਸਮ ਨੂੰ ਦੇਖਦੇ ਹੋਏ 15 ਅਪਰੈਲ ਤੋਂ ਬਾਅਦ ਹੀ ਕਣਕ ਦੀ ਵਾਢੀ ਸ਼ੁਰੂ ਹੋਵੇਗੀ। 

 

ਚੰਡੀਗੜ੍ਹ: ਇਸ ਦੌਰਾਨ ਪੰਜਾਬ, ਹਰਿਆਣ ਤੇ ਚੰਡੀਗੜ੍ਹ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਪਿਆ। ਇਸ ਕਾਰ ਜਿਥੇ ਮੌਸਮ ਖ਼ੁਸ਼ਗਵਾਰ ਹੋਇਆ ਊਥੇ ਜਨ ਜੀਵਨ ’ਤੇ ਮਾੜਾ ਅਸਰ ਪਿਆ। ਬਹੁਤ ਸਾਰੀਆਂ ਥਾਵਾਂ ’ਤੇ ਸੜਕਾਂ ਉਪਰ ਜਾਮ ਲੱਗ ਗਏ।