ਚੰਡੀਗੜ੍ਹ, 1 ਜਨਵਰੀ

ਪੰਜਾਬ ਤੇ ਹਰਿਆਣਾ ਵਿੱਚ ਸ਼ੁੱਕਰਵਾਰ ਨੂੰ ਸ਼ੀਤ ਲਹਿਰ ਦਾ ਜ਼ੋਰ ਬਰਕਰਾਰ ਰਿਹਾ। ਹਿਸਾਰ ਵਿੱਚ ਘੱਟੋ ਘੱਟ ਤਾਪਮਾਨ ਮਨਫੀ 1.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਹਰਿਆਣਾ ਦੇ ਨਾਰਨੌਲ ਵਿੱਚ ਤਾਪਮਾਨ ਸਿਫਰ ਰਿਹਾ। ਚੰਡੀਗੜ੍ਹ ਵਿੱਚ ਤਾਪਮਾਨ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਵੀ ਠੰਢ ਦਾ ਜ਼ੋਰ ਰਿਹਾ। ਫ਼ਰੀਦਕੋਟ ਵਿੱਚ ਘੱਟ ਤੋਂ ਘੱਟ ਤਾਪਮਾਨ 0.2ਰਿਹਾ। ਬਠਿੰਡਾ ਵਿੱਚ ਘੱਟੋ ਘੱਟ ਤਾਪਮਾਨ 1.2 ਅਤੇ ਅੰਮ੍ਰਿਤਸਰ ਵਿੱਚ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਪਠਾਨਕੋਟ ਵਿਚ ਤਾਪਮਾਨ 3.1, ਹਲਵਾਰਾ ਵਿਚ 3.5, ਆਦਮਪੁਰ ਵਿਚ 3.1, ਲੁਧਿਆਣਾ ਵਿਚ 4.6, ਪਟਿਆਲਾ ਵਿਚ 4.8 ਅਤੇ ਗੁਰਦਾਸਪੁਰ ਵਿਚ 3.7 ਡਿਗਰੀ ਸੈਲਸੀਅਸ ਤਾਪਮਾਨ ਰਿਹਾ।