ਲੁਧਿਆਣਾ, 5 ਨਵੰਬਰ

ਪੰਜਾਬ ਦੇ ਵਿੱਤ ਤੇ ਟੈਕਸੇਸ਼ਨ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਿਹਾ ਕਿ ਸੂਬੇ ਵਿੱਚ ਪੈਟਰੋਲ ਤੇ ਡੀਜ਼ਲ ’ਤੇ ਲਗਦੇ ਵੈਟ ਵਿਚ ਕਟੌਤੀ ਬਾਰੇ ਆਖਰੀ ਫੈਸਲਾ ਭਲਕੇ ਸ਼ਨਿੱਚਰਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਮਗਰੋਂ ਲਿਆ ਜਾਵੇਗਾ।