ਚੰਡੀਗੜ੍ਹ, 8 ਮਾਰਚ

ਪੰਜਾਬ ਵਿੱਚ ਅੱਜ ਕਰੋਨਾਵਾਇਰਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਨਾਲ ਕਰੋਨਾ ਮ੍ਰਿਤਕਾਂ ਦਾ ਅੰਕੜਾ 17722 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਸੂਬੇ ’ਚ 31 ਨਵੇਂ ਕੇਸ ਵੀ ਸਾਹਮਣੇ ਆਏ ਹਨ ਜਦੋਂਕਿ 39 ਮਰੀਜ਼ਾਂ ਨੂੰ ਠੀਕ ਹੋਣ ਬਾਅਦ ਡਿਸਚਾਰਜ ਕਰ ਦਿੱਤਾ ਗਿਆ। ਇਸ ਸਮੇਂ ਸੂਬੇ ਵਿੱਚ 345 ਐਕਟਿਵ ਕੇਸ ਹਨ। ਕਰੋਨਾ ਕਾਰਨ ਹੁਸ਼ਿਆਰਪੁਰ ’ਚ ਇਕ ਵਿਅਕਤੀ ਦੀ ਮੌਤ ਹੋਈ ਹੈ।  ਮੁਹਾਲੀ ’ਚ 9, ਅੰਮ੍ਰਿਤਸਰ ’ਚ 5, ਫਾਜ਼ਿਲਕਾ, ਲੁਧਿਆਣਾ, ਪਠਾਨਕੋਟ ’ਚ 3-3, ਪਟਿਆਲਾ ’ਚ 2, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਤਰਨਤਾਰਨ ’ਚ ਇਕ-ਇਕ ਜਣਾ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ।