ਚੰਡੀਗੜ੍ਹ, 20 ਜਨਵਰੀ

ਬਹੁਜਨ ਸਮਾਜ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ 14 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਲਈ ਬਸਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੌੜ ਕੀਤਾ ਹੈ। ਸੂਚੀ ਅਨੁਸਾਰ ਬਸਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਫਗਵਾੜਾ ਸੀਟ ਤੋਂ ਚੋਣ ਲੜਨਗੇ। ਇਸੇ ਤਰ੍ਹਾਂ ਨਵਾਂ ਸ਼ਹਿਰ ਸੀਟ ਤੋਂ ਨਛੱਤਰ ਪਾਲ, ਪਾਇਲ ਤੋਂ ਜਸਪ੍ਰੀਤ ਸਿੰਘ, ਭੋਆ ਤੋਂ ਰਾਕੇਸ਼ ਮਹਾਸ਼ਾ, ਪਠਾਨਕੋਟ ਤੋਂ ਜਯੋਤੀ ਭੀਮ ਤੇ ਦੀਨਾਨਗਰ ਤੋਂ ਕਮਲਜੀਤ ਚਾਵਲਾ ਚੋਣ ਲੜਨਗੇ। ਇਸ ਤੋਂ ਇਲਾਵਾ ਦਵਿੰਦਰ ਸਿੰਘ ਨੂੰ ਕਪੂਰਥਲਾ ਤੋਂ, ਕੁਲਦੀਪ ਸਿੰਘ ਲੁਬਾਣਾ ਨੂੰ ਜਲੰਧਰ ਉੱਤਰ ਸੀਟ ਤੋਂ, ਸੁਸ਼ੀਲ ਕੁਮਾਰ ਨੂੰ ਦਸੂਹਾ ਤੋਂ, ਲਖਵਿੰਦਰ ਸਿੰਘ ਨੂੰ ਉਰਮਰ ਤੋਂ, ਵਰਿੰਦਰ ਸਿੰਘ ਨੂੰ ਹੁਸ਼ਿਆਰਪੁਰ ਤੋਂ, ਨਿਤਿਨ ਨੰਦਾ ਨੂੰ ਆਨੰਦਪੁਰ ਸਾਹਿਬ ਤੋਂ, ਸ਼ਿਵ ਕੁਮਾਰ ਨੂੰ ਬੱਸੀ ਪਠਾਣਾ ਤੋਂ ਅਤੇ ਬਲਵਿੰਦਰ ਸਿੰਘ ਸੰਧੂ ਨੂੰ ਰਾਇਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ।