ਬਰੈਂਪਟਨ – ਕੈਨੇਡੀਅਨ ਸਿੱਖ ਐਮ. ਪੀ. ਰਾਜ ਗਰੇਵਾਲ (33) ਨੇ ਬਰੈਂਪਟਨ ਈਸਟ ਹਲਕੇ ਦੇ ਮੈਂਬਰ ਪਾਰਲੀਮੈਂਟ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣੇ ਅਸਤੀਫੇ ਪਿੱਛੇ ਨਿੱਜੀ ਅਤੇ ਮੈਡੀਕਲ ਕਾਰਨਾਂ ਦਾ ਹਵਾਲਾ ਦਿੱਤਾ।
ਗਰੇਵਾਲ ਨੇ ਫੇਸਬੁੱਕ ‘ਤੇ ਪੋਸਟ ਕਰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਮੁੱਖ ਸਰਕਾਰੀ ਵ੍ਹਿਪ (ਚੀਫ ਗੌਰਮਿੰਟ ਵ੍ਹਿਪ) ਨੂੰ ਆਪਣੇ ਅਸਤੀਫੇ ਬਾਰੇ ਜਾਣੂ ਕਰਾਇਆ ਗਿਆ ਕਿ ਉਹ ਨਿੱਜੀ ਅਤੇ ਮੈਡੀਕਲ ਕਾਰਨਾਂ ਕਰਕੇ ਬਰੈਂਪਟਨ ਈਸਟ ਦੇ ਸੰਸਦ ਮੈਂਬਰ ਵਜੋਂ ਅਸਤੀਫਾ ਦੇਣਗੇ।
ਰਾਜ ਗਰੇਵਾਲ 2015 ‘ਚ ਹੋਈਆਂ ਚੋਣਾਂ ‘ਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਹਾਸਲ ਕਰਕੇ ਪਹਿਲੀ ਵਾਰੀ ਕੈਨੇਡਾ ਦੀ ਪਾਰਲੀਮੈਂਟ ‘ਚ ਮੈਂਬਰ ਵਜੋਂ ਪਹੁੰਚੇ ਸਨ।