ਪੰਜਾਬੀ ਸੰਗੀਤ ਜਗਤ ਤੋਂ ਮਸ਼ਹੂਰ ਗੀਤਕਾਰ ਨਿੰਮਾ ਲੁਹਾਰਕਾ ਦੇ ਦਿਹਾਂਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਪੰਜਾਬੀ ਕਲਾਕਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਕਾਂ ਵਿਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਕ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਗਾਇਕ ਅਮਰਿੰਦਰ ਗਿੱਲ ਨੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ‘ਅਲਵਿਦਾ ਨਿੰਮੇ, ਪ੍ਰਮਾਤਮਾ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ…।’ ਦੱਸ ਦੇਈਏ ਕਿ ਨਿੰਮਾ ਲੁਹਾਰਕਾ ਨੇ ਪੰਜਾਬੀ ਸੰਗੀਤ ਇੰਡਸਟਰੀ ਨੂੰ 500 ਤੋਂ ਵੱਧ ਗੀਤ ਦਿੱਤੇ, ਨਿੰਮਾ ਲੁਹਾਰਕਾ ਦੇ ਲਿਖੇ 150 ਤੋਂ ਵੱਧ ਗੀਤ ਹੋਏ ਸੁਪਰਹਿੱਟ ਹੋਏ।
ਨਿੰਮਾ ਲੁਹਾਰਕਾ ਦ ਅਸਲੀ ਨਾਂ ਨਿਰਮਲ ਸਿੰਘ ਹੈ ਅਤੇ ਉਨ੍ਹਾਂ ਦ ਜਨਮ 24 ਮਾਰਚ 1977 ਨੂੰ ਦਲਬੀਰ ਕੌਰ ਤੇ ਦਰਸ਼ਨ ਸਿੰਘ ਦੇ ਘਰ ਹੋਇਆ ਸੀ। ਨਿੰਮੇ ਦੇ ਲਿਖੇ ਗੀਤਾਂ ਨੂੰ ਕੁਲਵਿੰਦਰ ਢਿੱਲੋਂ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਦਿਲਜੀਤ ਦੋਸਾਂਝ, ਲਖਵਿੰਦਰ ਵਡਾਲੀ, ਅਮਰਿੰਦਰ ਗਿੱਲ ਵਰਗੇ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਨੇ ਗਾਇਆ। ਉਨ੍ਹਾਂ ਦਾ ਪਹਿਲਾ ਗੀਤ ਲੁਧਿਆਣੇ ਰਹਿੰਦਿਆਂ 1995 ਵਿਚ ਰਿਕਾਰਡ ਹੋ ਗਿਆ ਸੀ। ਛੋਟੀ ਉਮਰ ਵਿਚ ਹੀ ਪਹਿਲਾ ਗੀਤ ਰਿਕਾਰਡ ਹੋਣਾ ਉਨ੍ਹਾਂ ਲਈ ਬਹੁਤ ਵੱਡੀ ਪ੍ਰਾਪਤੀ ਸੀ।

ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਪੁੱਤਰ ਹੈ, ਜੋ ਇੱਕ ਗੀਤਕਾਰ ਹੈ। ਕਈ ਚੈਨਲਾਂ ‘ਤੇ ਇੰਟਰਵਿਊਆਂ ਵਿੱਚ, ਨਿੰਮਾ ਨੇ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਦੀ ਆਰਥਿਕ ਸਥਿਤੀ ਚੰਗੀ ਨਹੀਂ ਸੀ। ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਟਾਰ ਬਣਾਇਆ ਸੀ, ਪਰ ਬਹੁਤ ਘੱਟ ਲੋਕ ਉਸਦੇ ਆਖਰੀ ਪਲਾਂ ਵਿੱਚ ਕੰਮ ਆਏ। ਹੁਣ, ਗਨ ਕਲਚਰ ਵਰਗੇ ਗੀਤਾਂ ਦਾ ਯੁੱਗ ਸ਼ੁਰੂ ਹੋ ਗਿਆ ਹੈ, ਇਸ ਲਈ ਉਨ੍ਹਾਂ ਦੇ ਗੀਤਾਂ ਨੂੰ ਖਰੀਦਣ ਵਾਲਾ ਕੋਈ ਨਹੀਂ ਹੈ। ਆਪਣੇ ਆਖਰੀ ਦਿਨਾਂ ਵਿੱਚ ਨਿੰਮਾ ਦਾ ਇੱਕੋ ਇੱਕ ਪਛਤਾਵਾ ਇਹ ਸੀ ਕਿ ਇੰਡਸਟਰੀ, ਆਪਣਾ ਕੰਮ ਪੂਰਾ ਕਰਨ ਤੋਂ ਬਾਅਦ, ਸਭ ਨੂੰ ਜਲਦੀ ਭੁੱਲ ਜਾਂਦੀ ਹੈ।
ਦੱਸ ਦੇਈਏ ਕਿ ਇਸ ਸਾਲ ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਪਿਆ। ਬਹੁਤ ਸਾਰੇ ਕਲਾਕਾਰ ਇਸ ਦੁਨੀਆ ਨੂੰ ਅਲਵਿਦ ਆਖ ਗਏ, ਜਿਨ੍ਹਾਂ ਵਿਚੋਂ ਅਦਾਕਾਰ ਜਸਵਿੰਦਰ ਭੱਲਾ, ਰਾਜਵੀਰ ਜਵੰਧਾ, ਗਾਇਕ ਗੁਰਮੀਤ ਮਾਨ, ਗੀਤਕਾਰ ਸੇਵਕ ਬਰਾੜ ਤੇ ਸੰਗੀਤਕਾਰ ਚਰਨਜੀਤ ਆਹੂਜਾ ਦੇ ਨਾਂ ਸ਼ਾਮਲ ਹਨ।