ਸਟਾਰ ਨਿਊਜ਼ ,10 ਨਵੰਬਰ :- ਪੰਜਾਬੀ ਆਰਟਸ ਐਸੋਸਿਏਸ਼ਨ ਨੇ ਹੁਣ ਤਕ ਇਥੋਂ ਦੇ, ਇਤਹਾਸਕ, ਧਾਰਮਿਕ ਤੇ ਮਸਲਿਆਂ ਨਾਟਕ ਖੇਡੇ ਹਨ ਤਾਂ ਕਿ ਨਾਟਕਾਂ ਰਾਹੀ ਜਿਥੇ ਜਵਾਨ ਹੋ ਰਹੀ ਪੀੜੀ੍ਹ ਤੇ ਭਾਰਤੀ ਕਮਿਉਨਟੀ ਨੂੰੰ ਨਾਲ ਜੋੜਿਆ ਜਾ ਸਕੇ। ਜਿੜ੍ਹੇ ਨਾਟਕ ਹੁਣ ਤੱਕ ਖੇਡੇ ਗਏ ਉਂਨਾਂ੍ਹ ਵਿਚੋਂ “ਪਿੰਜਰੇ “ਆਤਿਸ”,”ਇਕ ਜੰਗ ਇਹ ਵੀ,”ਧੁਖਦੇ ਕਲੀਰੇ”, “ਰੌਂਗ ਨੰਬਰ” “ਸਿਰਜਨਾ”, “ਰਾਤ ਚਾਨਣੀ””ਸਭ ਕਿਛ ਹੋਤਿ ਉਪਾਏ, ਰਿਸ਼ਤਿਆਂ ਦਾ ਕੀ ਰਖੀਏ ਨਾਂ, ਆਰ ਐਸ ਵੀ ਪੀ”, “ਮੀ ਐਂਡ ਮਾਈ ਸਟੋਰੀ” “ਆਲ੍ਹਣਾ”, “ਕੰਧਾ ਰੇਤ ਦੀਆਂ” “ਗੱਲਾਂ ਤੇਰੀਆਂ”, ਵਰਨਣਯੋਗ ਹਨ।
ਪੰਜਾਬੀ ਆਰਟਸ ਐਸੋਸਿਏਸ਼ਨ ਆਫ ਟੋਰਾਂਟੋ ਨਾਟਕਾਂ ਰਾਹੀ ਨਵੇ ਤਜ਼ਰਬੇ ਵੀ ਕਰਦੇ ਰਹਿੰਦੇ ਹਨ। ਇਸ ਵਾਰ ਟੀਮ ਪੰਜਾਬੀ ਸ਼ਾਰਟਸ (ਨਿਕੇ ਨਾਟਕ ਵੱਡੀਆਂ ਗੱਲਾਂ) ਰਾਹੀ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਨ। ਇਸ ਲੜੀ ਵਿਚ ਤਿੰਨ ਨਾਟਕ ਪੇਸ਼ ਕੀਤੇ ਜਾਣਗੇ, ਪਹਿਲਾ ਨਾਟਕ “ਇਹ ਲਹੂ ਕਿਸਦਾ ਹੈ” ਜਿਹੜਾ ਗੁਰੁ ਨਾਨਕ ਦੇਵ ਜੀ ਦੇ 550ਵੇ ਜਨਮ ਦਿਨ ਨੁੰ ਸਮਰਪਤ ਹੋਵੇਗਾ ਤੇ ਉਸ ਸਮੇ ਦੀ ਗੱਲ ਕਰੇਗਾ, ਦੂਸਰਾ ਨਾਟਕ “ਨਾਟਕ ਨਹੀ” ਜੋ ਨਾ ਤੋ ਹੀ ਲਗਦਾ ਹੈ ਨਾਟਕ ਰਾਹੀ ਅਸਲੀ ਗੱਲ ਕਰੇਗਾ ਜੋ ਕਿ ਰਾਜਨੀਤਕ ਚੋਟ ਹੋਵੇਗੀ ਤੇ ਤੀਸਰਾ ਨਾਟਕ “ਟੈਕਸੀ 242” ਜੋ ਇਕ ਟੋਰਾਂਟੋ ਦੇ ਮਿਹਨਤੀ ਟੈਕਸੀ ਡਰਾਈਵਰ ਬਾਰੇ ਕਹੇਗਾ ਜਿਸ ਨੁੰ ਬਹੁਤ ਆਪਣੀ ਕਹਾਣੀ ਸਮਝਣਗੇ ।
ਸੋ ਪੰਜਾਬੀ ਆਰਟਸ ਐਸੋਸਿਏਸ਼ਨ ਬੜੇ ਹੀ ਮਾਣ ਨਾਲ ਪੰਜਾਬੀ ਸ਼ਾਰਟਸ (ਨਿਕੇ ਨਾਟਕ ਵੱਡੀਆਂ ਗੱਲਾਂ) 10 ਨਵੰਬਰ, 2019 ਸ਼ਾਮੀ 5:00 ਵਜੇ ਬਰਾਂਪਟਨ ਦੇ ਨਵੇ ਰੈਨੋਵੇਟ ਕੀਤੇ ਤੇ ਹੋਰ ਵੀ ਖੂਬਸੂਰਤ ਬਣੇ ਲਿਸਟਰ ਬੀ ਪੀਅਰਸਨæ ਥੀਏਟਰ ਵਿਖ ਪੇਸ਼ ਕੀਤਾ ਜਾਵੇਗਾ। ਇਹਨਾਂ ਨਾਟਕਾਂ ਨੂੰ ਟੀਮ ਬੜੀ ਮਿਹਨਤ ਨਾਲ ਤਿਆਰ ਕਰ ਰਹੀ ਹੈ।
ਇਹਨਾਂ ਨਾਟਕਾਂ ਵਿਚ ਸਰਬਜੀਤ ਅਰੋੜਾ,ਜਗਵਿੰਦਰ ਜੱਜ, ਹਰਭਜਨ ਫਲੋਰਾ, ਤਰਨਜੀਤ, ਨੀਤੂ, ਜਨਕ ਜੋਸ਼ੀ, ਹਰਮਿੰਦਰ ਗਰੇਵਾਲ, ਪਰਵਿੰਦਰ ਠੇਠੀ, ਰਮਨ, ਜਸਲੀਨ, ਮਨਦੀਪ ਵੜੈਚ, ਹਰਪ੍ਰੀਤ ਸੰਘਾ, ਪਰੀਤ ਸੰਘਾ, ਕਰਨਵੀਰ, ਗੁਰਵਿੰਦਰ ਢਿਲੋਂ, ਗੁਰਮੁੱਖ ਗਿਲ, ਮਨਦੀਪ ਸਿੰਘ, ਰਾਜੇਸ਼ ਪ੍ਰਭਾਕਰ,ਸੁਮੀਤ, ਗੁਰਚਰਨ ਸਿੰਘ, ਹਰਪ੍ਰੀਤ, ਆਰ ਜੇ, ਨਿਸ਼ਮਾ ਸੰਘਾ, ਅਨੂਰਾਧਾ, ਸੰਦੀਪ ਚਾਹਲ, ਤਨੀ, ਦਵਿੰਦਰ,ਸ਼ਰਨਜੋਤ, ਅਨੂਮੀਤ,ਪੂਨਮ, ਆਦਿ ਵੱਖਰੇ ਵੱਖਰੇ ਕਿਰਦਾਰ ਤੇ ਜਿਮੇਵਾਰੀਆਂ ਨਿਭਾ੍ਹ ਰਹੇ ਹਨ। ਸੋ ਟੋਰਾਂਟੋ ਏਰੀਏ ਦੇ ਸਾਰੇ ਨਾਟਕ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਆਪਣੇ ਸਮੁੱਚੇ ਪੀਵਾਰਾਂ ਨਾਲ ਹਮੇਸ਼ਾ ਦੀ ਤਰ੍ਹਾਂ ਹੌਸਲਾ ਇਫਜ਼ਾਈ ਲਈ ਪਹੁੰਚੋ। ਸੋ ਪੰਜਾਬੀ ਆਰਟਸ ਐਸੋਸਿਏਸ਼ਨ ਵਾਲੇ ਸਾਰਿਆਂ ਨੁੰ 10 ਨਵੰਬਰ, 2019 ਸ਼ਾਮੀ 5:00 ਰਾਖਵਾਂ ਰੱਖਣ ਦੀ ਅਪੀਲ ਕਰਦੇ ਹਨ। ਹੋਰ ਜਾਣਕਾਰੀ ਜਾਂ ਟਿਕਟਾਂ ਲਈ ਕੁਲਦੀਪ ਰੰਧਾਵਾ 416-892-6171 ਜਾਂ ਬਲਜਿੰਦਰ ਲੇਲਨਾ 416-677-1555 ਤੇ ਕਾਲ ਕੀਤੀ ਜਾ ਸਕਦੀ ਹੈ।