ਚੰਡੀਗੜ੍ਹ, 29 ਅਪਰੈਲ
ਪਟਿਆਲ ਸਥਿਤ ਪੰਜਾਬੀ ਯੂਨੀਵਰਸਿਟੀ ਦਾ ਅੱਜ 62ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰ ਕਈ ਮੰਤਰੀ ਸਮਾਗਮ ਵਿੱਚ ਪੁੱਜੇ। ਇਸ ਸਬੰਧੀ ਸ੍ਰੀ ਮਾਨ ਨੇ ਟਵੀਟ ਕਰਦਿਆ ਕਿਹਾ,‘ਮਾਲਵੇ ਦਾ ਦਿਲ ਸਾਡੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 62ਵੇਂ ਸਥਾਪਨਾ ਦਿਵਸ ਮੌਕੇ ਸਮਾਗਮ ’ਚ ਸ਼ਿਰਕਤ ਕੀਤੀ। ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕਰਕੇ ਖੁਸ਼ੀ ਮਿਲੀ। ਯੂਨੀਵਰਸਿਟੀ ਮੇਰੇ ਦਿਲ ਦੇ ਬਹੁਤ ਨੇੜੇ ਹੈ। ਇਸ ਸੰਸਥਾ ਨੂੰ ਕਰਜ਼ਾ ਮੁਕਤ ਕਰਨਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ। ਵਿਦਿਆ ਨੂੰ ਕਰਜ਼ੇ ਹੇਠ ਨਹੀਂ ਰਹਿਣ ਦੇਵਾਂਗੇ। ਮਾਣ-ਸਤਿਕਾਰ ਦੇਣ ਲਈ ਸਭ ਦਾ ਦਿਲੋਂ ਧੰਨਵਾਦ।’














