ਹਰਮਨ ਜੋਤ ਸਿੰਘ ਪਤਾ ਨਹੀਂ ਰੱਬ ਤੋਂ ਕਿੰਨੇ ਮਾੜੇ ਲੇਖ ਲਿਖਾ ਕੇ ਇਸ ਧਰਤੀ ‘ਤੇ ਆਇਆ ਸੀ ਕਿ ਢਾਈ ਸਾਲ ਦਾ ਸੀ ਤਾਂ ਮਾਂ ਚਲੀ ਗਈ ਉਸ ਤੋਂ ਬਾਅਦ ਪਿਉ ਉਸ ਤੋਂ ਬਾਅਦ ਦਾਦਾ-ਦਾਦੀ ਸਾਰਾ ਘਰ ਖਾਲੀ ਹੋ ਗਿਆ। ਉਸ ਤੋਂ ਬਾਅਦ ਇਸ ਦਾ ਮਾਮਾ ਇਸ ਨੂੰ ਆਪਣੇ ਪਿੰਡ “ਚੱਕ” ਜ਼ਿਲ੍ਹਾ ਮਾਲੇਰਕੋਟਲਾ ਲੈ ਗਿਆ ਉੱਥੇ ਹੀ ਰਹਿ ਕੇ ਹਰਮਨ ਜੋਤ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਕੈਨੇਡਾ ਗਿਆ ਹਰਮਨ ਜੋਤ ਦੇ ਮਾਮੇ ਨੇ ਆਪ ਸਾਰਾ ਖਰਚ ਕਰਕੇ ਇਸ ਨੂੰ ਕੈਨੇਡਾ ਭੇਜਿਆ ਸੀ ਕਿ ਆਪਣੀ ਜ਼ਿੰਦਗੀ ਸਵਾਰ ਲਓ ਪਰ ਕੀ ਪੱਤਾ ਰੱਬ ਨੂੰ ਕੀ ਮਨਜ਼ੂਰ ਸੀ ਅੱਜ ਜਦੋਂ ਹਰਮਨ ਜੋਤ ਦੇ ਮਾਮਾ ਨੂੰ ਹਰਮਨ ਜੋਤ ਦੇ ਦੀ ਮੌਤ ਦੀ ਖਬਰ ਸੁਣੀ ਤਾਂ ਪੈਰਾਂ ਥੱਲੋਂ ਜਮੀਨ ਖਿਸਕ ਗਈ।
ਕੈਨੇਡਾ ਤੋਂ ਹਰਮਨ ਜੋਤ ਦੇ ਦੋਸਤ ਦਾ ਉਸ ਦੇ ਮਾਮੇ ਨੂੰ ਫੋਨ ਆਉਂਦਾ ਹੈ ਕਿ ਹਰਮਨ ਜੋਤ ਆਪਣੇ ਕਮਰੇ ਵਿੱਚ ਮ੍ਰਿਤਕ ਮਿਲਿਆ ਹੈ, ਉਸ ਤੋਂ ਬਾਅਦ ਉਸਦੇ ਦੋਸਤਾਂ ਨੇ ਕੈਨੇਡਾ ਪੁਲਿਸ ਨੂੰ ਫੋਨ ਕਰ ਬੁਲਾਇਆ। ਦੱਸਿਆ ਜਾਂਦਾ ਹੈ ਕਿ ਕੈਨੇਡਾ ਵਿੱਚ ਹਰਮਨ ਜੋਤ ਨੂੰ ਬਹੁਤ ਟੈਨਸ਼ਨ ਸੀ ਸ਼ਾਇਦ ਉਸ ਦੀ ਅਟੈਂਡੈਂਸ ਬਹੁਤ ਘੱਟ ਸੀ ਜਿਸ ਕਾਰਨ ਉਸ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਰਮਨ ਜੋਤ ਅਕਸਰ ਆਪਣੇ ਮਾਮੇ ਨਾਲ ਗੱਲ ਕਰਦਿਆਂ ਇਹ ਗੱਲ ਕਹਿੰਦਾ ਸੀ ਕਿ ਕੋਈ ਵੀ ਪੰਜਾਬ ਦਾ ਬੱਚਾ ਕੈਨੇਡਾ ਵਿੱਚ ਨਾ ਆਵੇ ਇੱਥੇ ਬਹੁਤ ਦੁੱਖ ਤਕਲੀਫਾਂ ਹਨ ਬਹੁਤ ਟੈਂਸ਼ਨ ਹੈ। ਹਰਮਨ ਜੋਤ ਨੇ ਆਪਣੀ ਇੰਸਟਾ ਆਈਡੀ ਤੇ 12, 29 ਤੇ ਸਟਰੀਕ ਪਾਈ ਅਤੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਹੁਣ ਉਸ ਦੇ ਮਾਮੇ ਦੀ ਬੇਨਤੀ ਹੈ ਕਿ ਹਰਮਨ ਜੋਤ ਦੀ ਡੈਡ ਬਾਡੀ ਪੰਜਾਬ ਵਿੱਚ ਲੈ ਕੇ ਆਉਣ ਲਈ ਮਦਦ ਕੀਤੀ ਜਾਵੇ।
ਹਰਮਨ ਜੋਤ ਦੇ ਮਾਮੇ ਦੇ ਦੱਸਣ ਮੁਤਾਬਕ ਹਰਮਨ ਜੋਤ ਨੇ ਸੁਸਾਈਡ ਕੀਤੀ ਹੈ। ਛੋਟੇ ਹੁੰਦੇ ਹੀ ਹਰਮਨਜੋਤ ਦੇ ਮਾਤਾ ਪਿਤਾ ਦਾਦਾ ਦਾਦੀ ਗੁਜ਼ਰ ਗਏ ਸਨ। ਹਰਮਨ ਜੋਤ ਆਪਣੀਆਂ ਬਾਹਵਾਂ ਤੇ ਆਪਣੇ ਮਾਤਾ ਪਿਤਾ ਦੇ ਨਾਮਾਂ ਦੇ ਟੈਟੂ ਵੀ ਬਣਵਾਏ ਹੋਏ ਸਨ।