ਚੰਡੀਗੜ, 6 ਜੁਲਾਈ:
ਪੰਚਾਇਤ ਸੰਮਤੀ, ਜ਼ਿਲਾ ਪਰੀਸ਼ਦ ਤੇ ਗਰਾਮ ਪੰਚਾਇਤਾਂ ਦੀ ਚੋਣਾਂ ਸਤੰਬਰ 2018 ਵਿੱਚ ਕਰਵਾਈਆਂ ਜਾਣਗੀਆਂ। ਇਸ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿÎਭਾਗ ਦੇ ਸਕੱਤਰ ਸ੍ਰੀ ਅਨੁਰਾਗ ਵਰਮਾ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹÎੈ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਵਿÎਭਾਗ ਵੱਲੋਂ ਰਾਜ ਚੋਣ ਕਮਿਸ਼ਨ ਨੂੰ ਲਿਖਿਆ ਹੈ ਕਿ ਪੰਚਾਇਤ ਸੰਮਤੀ ਅਤੇ ਜ਼ਿਲ•ਾ ਪਰੀਸ਼ਦ ਦੀਆਂ ਚੋਣਾਂ 10 ਸਤੰਬਰ, 2018 ਤੱਕ ਮੁਕੰਮਲ ਕਰਵਾਈਆਂ ਜਾਣ ਅਤੇ ਗਰਾਮ ਪੰਚਾਇਤਾਂ ਦੀਆਂ ਚੋਣਾਂ 30 ਸਤੰਬਰ, 2018 ਤੱਕ ਕਰਵਾਈਆਂ ਜਾਣ।