ਓਟਵਾ, 12 ਮਾਰਚ : ਕੈਨੇਡਾ ਦੀਆਂ ਨੈਸ਼ਨਲ ਇੰਡੀਜੀਨਸ ਆਰਗੇਨਾਈਜੇਸਨਜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੈਨੇਡਾ ਦੇ ਪ੍ਰੀਮੀਅਰਜ ਨਾਲ ਉਨ੍ਹਾਂ ਦੀ ਮੁਲਾਕਾਤ ਰੰਗ ਲਿਆਵੇਗੀ। ਇਥੇ ਹੀ ਬਸ ਨਹੀਂ ਸੰਯੁਕਤ ਰਾਸਟਰ ਦੇ ਮੂਲਵਾਸੀ ਲੋਕਾਂ ਦੇ ਅਧਿਕਾਰਾਂ ਬਾਰੇ ਐਲਾਨਨਾਮੇ ਤੇ ਨਵੀਆਂ ਚਾਈਲਡ ਵੈਲਫੇਅਰ ਨੀਤੀਆਂ ਤੇ ਸਰੋਤਾਂ ਨੂੰ ਵੀ ਲਾਗੂ ਕੀਤਾ ਜਾਵੇਗਾ ਤੇ ਕੋਵਿਡ-19 ਵਰਗੀ ਮਹਾਮਾਰੀ ਨੂੰ ਠਲ੍ਹ ਪਾਈ ਜਾਵੇਗੀ।
ਅਸੈਂਬਲੀ ਆਫ ਫਰਸਟ ਨੇਸਨਜ ਦੇ ਨੈਸਨਲ ਚੀਫ ਪੈਰੀ ਬੈਲੇਗਾਰਡ, ਇਨੁਇਟ ਦੇ ਤਾਪੀਰਿਤ ਕਨਾਤਮੀ, ਪ੍ਰੈਜੀਡੈਂਟ ਨਤਾਨ ਓਬੈਡ ਤੇ ਮੈਟਿਸ ਨੈਸਨਲ ਕਾਉਂਸਲ ਦੇ ਵਾਈਸ ਪ੍ਰੈਜੀਡੈਂਟ ਡੇਵਿਡ ਚਾਰਟਰੈਂਡ ਓਟਵਾ ਵਿਚ ਹੋਣ ਜਾ ਰਹੀਆਂ ਇਨ੍ਹਾਂ ਮੀਟਿੰਗਾਂ ਦੇ ਸਿਲਸਿਲੇ ਵਿਚ ਓਟਵਾ ਵਿਚ ਵੀਰਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਹਿਸਾ ਲੈਣਗੇ। ਪਹਿਲਾਂ ਉਹ ਟਰੂਡੋ ਨਾਲ ਮੁਲਾਕਾਤ ਕਰਨਗੇ ਤੇ ਫਿਰ ਪ੍ਰੋਵਿੰਸੀਅਲ ਤੇ ਟੈਰੇਟਰੀਅਲ ਪ੍ਰੀਮੀਅਰਜ ਨਾਲ ਮੁਲਾਕਾਤ ਕਰਨੇ।
ਇਸ ਦੌਰਾਨ ਇਨ੍ਹਾਂ ਆਗੂਆਂ ਵਲੋਂ ਕਈ ਤਰ੍ਹਾਂ ਦੇ ਮੁਦੇ ਉਠਾਏ ਜਾਣ ਦੀ ਸੰਭਾਵਨਾ ਹੈ। ਇਸ ਵਿਚ ਸੰਯੁਕਤ ਰਾਸਟਰ ਦਾ ਐਲਨਨਾਮਾ, ਲਾਪਤਾ ਤੇ ਕਤਲ ਹੋਈਆਂ ਮੂਲਵਾਸੀ ਮਹਿਲਾਵਾਂ ਲਈ ਨੈਸਨਲ ਇਨਕੁਆਰੀ ਸਬੰਧੀ ਐਕਸਨ ਪਲੈਨ ਤੇ ਇੰਡੀਜੀਨਸ ਚਾਈਲਡ ਵੈਲਫੇਅਰ ਸਿਸਟਮ ਸਬੰਧੀ ਯੋਜਨਾਵਾਂ ਸਾਮਲ ਹਨ। ਇਸ ਦੌਰਾਨ ਉਹ ਇਹ ਮੰਗ ਵੀ ਕਰਨਗੇ ਕਿ ਕਰੋਨਾਵਾਇਰਸ ਦੇ ਮਾਮਲੇ ਵਿਚ ਉਨ੍ਹਾਂ ਦੀਆਂ ਮੁਲਵਾਸੀ ਕਮਿਊਨਿਟੀਜ ਨੂੰ ਅਲਗ ਥਲਗ ਕਰ ਦਿਤਾ ਜਾਵੇ।
ਇਸ ਦੇ ਨਾਲ ਹੀ ਬੈਲੇਗਾਰਡੇ ਨੇ ਆਖਿਆ ਕਿ ਉਹ ਜਾਣਦੇ ਹਨ ਕਿ ਕੈਨੇਡਾ ਵਿਚ ਵਸੀਲਿਆਂ ਦੇ ਵਿਕਾਸ ਦੇ ਸਬੰਧ ਵਿਚ ਦੇਸ ਭਰ ਵਿਚ ਚਲ ਰਹੀ ਕਾਰਵਾਈ ਨੂੰ ਰੋਕਣ ਲਈ ਉਨ੍ਹਾਂ ਦੇ ਮੈਂਬਰਾਂ ਵਲੋਂ ਅੜਿਕੇ ਡਾਹੇ ਜਾ ਰਹੇ ਹਨ। ਬੈਲੇਗਾਰਡੇ ਨੇ ਆਖਿਆ ਕਿ ਇਸ ਤਰ੍ਹਾਂ ਦੀ ਗਲਬਾਤ ਦਾ ਵੀ ਉਹ ਸਵਾਗਤ ਕਰਦੇ ਹਨ।