ਟੋਰਾਂਟੋ — ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਚੀਨ ਦੀ ਪੀਲਪਜ਼ ਰਿਪਬਲਿਕ ਆਫ ਸਟੇਟ ਕਾਉਂਸਿਲ ਦੇ ਪ੍ਰੀਮੀਅਰ ਦੇ ਪ੍ਰਮੁੱਖ ਲੀ ਕੀਕਿਯਾਂਗ ਨਾਲ ਮੁਲਾਕਾਤ ਤੋਂ ਬਾਅਦ ਚੀਨ ਦੇ ਨਾਲ ਨਵੀਂ ਸੰਯੁਕਤ ਸਾਂਝੇਦਾਰੀ ਦੀ ਘੋਸ਼ਣਾ ਕੀਤੀ।
ਕੈਨੇਡਾ ਅਤੇ ਚੀਨ ਦੋਵੇਂ ਦੇਸ਼ ਆਪਣੀ ਸਬੰਧ ਮਜ਼ਬੂਤ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਟੀਚੇ ਨੂੰ ਧਿਆਨ ‘ਚ ਰੱਖਦੇ ਹੋਏ ਦੋਹਾਂ ਨੇਤਾਵਾਂ ਨੇ ਕੈਨੇਡਾ ਅਤੇ ਚੀਨ ਦੀ ਤਰੱਕੀ ਲਈ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ। ਜਿਸ ‘ਚ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਚੀਨੀ ਨੇਤਾ ਵਿਚਾਲੇ ਇਕ ਵਪਾਰਕ ਸਮਝੌਤੇ ‘ਤੇ ਹਸਤਾਖਰ ਕੀਤੇ।
ਦੋਹਾਂ ਨੇਤਾਵਾਂ ਨੇ ਸਹਿਯੋਗ ਵਧਾਉਣ, ਪੈਰਿਸ ਜਲਵਾਯੂ ਪਰਿਵਰਤਨ ਅਤੇ ਸਵੱਛ ਵਿਕਾਸ ਨਾਲ ਨਜਿੱਠਣ ਲਈ ਇਕੱਠੇ ਲੱੜਣ ਦਾ ਵਾਅਦਾ ਵੀ ਕੀਤਾ। ਟਰੂਡੋ ਨੇ ਆਪਣੇ ਅਧਿਕਾਰੀਆਂ ਨੂੰ ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ ਸੰਧੀ ਦੇ ਨਿਯਮ ਸੰਦਰਭ ‘ਚ ਓਪੀਓਡਜ਼ ਦੇ ਵਧਦੇ ਖਤਰੇ ਤੋਂ ਜਾਣੂ ਕਰਾਉਂਦੇ ਹੋਏ ਆਪਣੇ ਯਤਨਾਂ ਨੂੰ ਦੁਗਣਾ ਕਰਨ ਦੇ ਨਿਰਦੇਸ਼ ਦਿੱਤੇ।
ਪ੍ਰਧਾਨ ਮੰਤਰੀ ਟਰੂਡੋ ਨੇ ਖੇਤੀਬਾੜੀ, ਸੈਰ-ਸਪਾਟਾ ‘ਤੇ ਸਹਿਯੋਗ ਵਧਾਉਣ ਲਈ ਸਹਿਮਤੀ ਪ੍ਰਗਟਾਈ, ਜਿਸ ‘ਚ ਕੈਨੇਡੀਅਨ ਉਤਾਪਦਕਾਂ ਨੂੰ ਵਧਾਉਣ ਲਈ ਨਵੇਂ ਮੌਕੇ ਪ੍ਰਦਾਨ ਕਰਨ ਲਈ ਵੀ ਗੱਲ ਕਹੀ। ਆਖਿਰ ‘ਚ ਦੋਹਾਂ ਨੇਤਾਵਾਂ ਨੇ ਉੱਤਰ ਕੋਰੀਆ ਅਤੇ ਮਿਆਂਮਰ ਸਮੇਤ ਮਹੱਤਵਪੂਰਨ ਖੇਤਰੀ ਮੁੱਦਿਆਂ ‘ਤੇ ਚਰਚਾ ਕੀਤੀ।