ਲੁਸਾਨੇ, 9 ਦਸੰਬਰ

ਪੈਰਿਸ ਵਿਚ 2024 ’ਚ ਹੋਣ ਵਾਲੀ ਓਲੰਪਿਕ ਵਿਚ ਬਰੇਕ ਡਾਂਸ ਮੁਕਾਬਲਾ ਵੀ ਸ਼ਾਮਲ ਕੀਤਾ ਗਿਆ ਹੈ। ਓਲੰਪਿਕ ਵਿਚ ਇਸ ਨੂੰ ਬੇਕ੍ਰਿੰਗ ਨਾਂ ਨਾਲ ਜਾਣਿਆ ਜਾਵੇਗਾ। ਕੌਮਾਂਤਰੀ ਓਲੰਪਿਕ ਸਮਿਤੀ (ਆਈਓਸੀ) ਨੇ ਇਸ ਸਬੰਧੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸਕੇਟ ਬੋਰਡਿੰਗ, ਸਪੋਰਟ ਕਲਾਇੰਬਿੰਗ ਤੇ ਸਰਫਿੰਗ ਨੂੰ ਵੀ ਇਨ੍ਹਾਂ ਖੇਡਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤਿੰਨ ਖੇਡਾਂ ਨੂੰ ਟੋਕੀਓ ਓਲੰਪਿਕ ਵਿਚ ਸ਼ਾਮਲ ਕੀਤਾ ਜਾਣਾ ਸੀ ਜੋ ਕਰੋਨਾ ਕਾਰਨ ਇਕ ਸਾਲ ਲਈ ਮੁਲਤਵੀ ਕਰ ਦਿੱਤੀ ਗਈ ਹੈ।