ਨਵੀਂ ਦਿੱਲੀ, 19 ਜਨਵਰੀ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੱਦਾਖ ਦੀ ਪੈਂਗੋਂਗ ਝੀਲ ਨੇੜੇ ਚੀਨ ਵੱਲੋਂ ਬਣਾਏ ਜਾ ਰਹੇ ਪੁਲ ਬਾਰੇ ਸੋਸ਼ਲ ਮੀਡੀਆ ’ਤੇ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ’ਤੇ ਸਵਾਲ ਉਠਾਏ ਹਨ ਤੇ ਕਿਹਾ ਹੈ ਕਿ ਇਸ ਚੁੱਪ ਕਾਰਨ ਚੀਨ ਦੇ ਹੌਸਲੇ ਬੁਲੰਦ ਹੋ ਰਹੇ ਹਨ। ਉਨ੍ਹਾਂ ਨੇ ਸ੍ਰੀ ਮੋਦੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਹ ਕਿਤੇ ਇਸ ਪੁਲ ਦਾ ਉਦਘਾਟਨ ਕਰਨ ਨਾ ਪਹੁੰਚ ਜਾਣ। ਰਾਹੁਲ ਗਾਂਧੀ ਨੇ ਉਪਗ੍ਰਹਿ ਰਾਹੀਂ ਕਥਿਤ ਤੌਰ ’ਤੇ ਲਈ ਗਈ ਇਸ ਪੁਲ ਦੀ ਤਸਵੀਰ ਨੂੰ ਵੀ ਸੋਸ਼ਲ ਮੀਡੀਆ ’ਤੇ ਨਸ਼ਰ ਕੀਤਾ।