ਪੇਰੂ ਵਿੱਚ ਇੱਕ ਸਥਾਨਕ ਫੁੱਟਬਾਲ ਮੈਚ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਜੋਸ ਹਿਊਗੋ ਡੇ ਲਾ ਕਰੂਜ਼ ਮੇਜ਼ਾ ਨਾਂ ਦੇ 39 ਸਾਲਾ ਫੁਟਬਾਲਰ ਦੀ ਮੌਤ ਹੋ ਗਈ। ਜਦਕਿ ਕਈ ਹੋਰ ਖਿਡਾਰੀ ਜ਼ਖ਼ਮੀ ਹੋ ਗਏ। ਮਰਨ ਵਾਲੇ ਫੁਟਬਾਲਰ ਦੀ ਪਛਾਣ ਡਿਫੈਂਡਰ ਵਜੋਂ ਹੋਈ ਹੈ ਜਦੋਂ ਕਿ ਗੋਲਕੀਪਰ ਜੋਨ ਚੋਕਾ ਝੁਲਸ ਗਏ ਹਨ ਅਤੇ ਉਹ ਬਹੁਤ ਗੰਭੀਰ ਹਾਲਤ ਵਿੱਚ ਹੈ।
ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਬਹੁਤ ਹੀ ਖ਼ਤਰਨਾਕ ਮੌਸਮ ਵਿਚ ਸਥਾਨਕ ਸਮੇਂ ਅਨੁਸਾਰ ਸ਼ਾਮ 04:00 ਵਜੇ ਜੁਵੇਂਟੁਡ ਬੇਲਾਵਿਸਟਾ ਅਤੇ ਫੈਮਿਲੀਆ ਚੋਕਾ ਵਿਚਕਾਰ ਇੱਕ ਸਥਾਨਕ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਸੀ। ਅਚਾਨਕ ਅਸਮਾਨੀ ਬਿਜਲੀ ਡਿੱਗਣ ਨਾਲ ਕਈ ਖਿਡਾਰੀ ਹੇਠਾਂ ਡਿੱਗ ਗਏ। ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਹੈਰਾਨ ਸਨ ਕਿ ਇੰਨੇ ਖਤਰਨਾਕ ਮੌਸਮ ‘ਚ ਮੈਚ ਸ਼ੁਰੂ ਹੋਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ।