ਨਵੀਂ ਦਿੱਲੀ, 11 ਮਾਰਚ
ਭਾਰਤ ਅਤੇ ਚੀਨ ਨੇ ਅੱਜ ਪੂਰਬੀ ਲੱਦਾਖ ਵਿੱਚ ਟਕਰਾਅ ਦੀਆਂ ਕੁਝ ਥਾਵਾਂ ‘ਤੇ 22 ਮਹੀਨਿਆਂ ਤੋਂ ਚੱਲੇ ਅੜਿੱਕੇ ਨੂੰ ਸੁਲਝਾਉਣ ਲਈ ਉੱਚ ਪੱਧਰੀ ਫੌਜੀ ਵਾਰਤਾ ਦਾ 15ਵਾਂ ਗੇੇੜ ਸ਼ੁਰੂ ਕੀਤਾ। ਸੂਤਰਾਂ ਨੇ ਦੱਸਿਆ ਕਿ ਕੋਰ-ਕਮਾਂਡਰ ਪੱਧਰ ਦੀ ਗੱਲਬਾਤ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਭਾਰਤੀ ਪਾਸੇ ਦੇ ਚੁਸ਼ੂਲ-ਮੋਲਦੋ ‘ਬਾਰਡਰ ਪੁਆਇੰਟ’ ‘ਤੇ ਸਵੇਰੇ 10 ਵਜੇ ਸ਼ੁਰੂ ਹੋਈ।