ਮੁੰਬਈ:ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਦੇ ਲੜਕੇ ਅਨਮੋਲ ਠਾਕੇਰੀਆ ਢਿੱਲੋਂ ਦੀ ਪਹਿਲੀ ਫਿਲਮ 19 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਾਂ ‘ਟਿਊਜ਼ਡੇਅਜ਼ ਐਂਡ ਫਰਾਈਡੇਅਜ਼’ ਹੋਵੇਗਾ ਜਿਸ ਦਾ ਨਿਰਦੇਸ਼ਨ ਤਰਨਵੀਰ ਸਿੰਘ ਨੇ ਕੀਤਾ ਹੈ। ਇਹ ਅਦਾਕਾਰਾ ਝਟਲੇਕਾ ਦੀ ਵੀ ਪਹਿਲੀ ਫਿਲਮ ਹੋਵੇਗੀ। ਫਿਲਮ ਦੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੇ ਆਪਣੇ ਇੰਸਟਾਗਰਾਮ ਅਕਾਊਂਟ ’ਤੇ ਇਸ ਫਿਲਮ ਦਾ ਪੋਸਟਰ ਅੱਜ ਜਾਰੀ ਕੀਤਾ। ਫਿਲਮ ਜਗਤ ਦੇ ਸਮੀਖਿਆਕਾਰ ਤਰਨ ਆਦਰਸ਼ ਨੇ ਦੱਸਿਆ ਕਿ ਇਹ ਰੋਮਾਂਟਿਕ ਫਿਲਮ ਹੋਵੇਗੀ। ਜ਼ਿਕਰਯੋਗ ਹੈ ਕਿ ਝਟਲੇਕਾ ਸਾਲ 2014 ਦੇ ਮਿਸ ਇੰਡੀਆ ਮੁਕਾਬਲੇ ਦੀ ਰਨਰਜ਼-ਅੱਪ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਸੰਜੈ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਫਿਲਮ ‘ਗੰਗੂਬਾਈ ਕਾਠੀਆਵਾੜੀ’ ਵੀ ਤਿਆਰ ਹੈ ਜਿਸ ਵਿਚ ਆਲੀਆ ਭੱਟ ਮੁੱਖ ਕਿਰਦਾਰ ਨਿਭਾ ਰਹੀ ਹੈ।