ਮੁੰਬਈ:ਪਿਛਲੇ ਕੁਝ ਦਿਨਾਂ ਤੋਂ ਕਰੋਨਾ ਨਾਲ ਜੂਝ ਰਹੀ ਅਦਾਕਾਰਾ ਪੂਜਾ ਹੈਗੜੇ ਦਾ ਕਰੋਨਾ ਟੈਸਟ ਹੁਣ ਨੈਗੇਟਿਵ ਆਇਆ ਹੈ। ਪੂਜਾ ਨੇ ਅੱਜ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਆਪਣੀ ਸੈਲਫੀ ਸਣੇ ਸਾਂਝੀ ਕੀਤੀ ਹੈ। ਅਦਾਕਾਰਾ ਨੇ ਆਖਿਆ,‘‘ਤੁਹਾਡਾ ਸਾਰਿਆਂ ਦੇ ਪਿਆਰ ਲਈ ਸ਼ੁਕਰੀਆ। ਮੈਂ ਕਰੋਨਾ ਤੋਂ ਉਭਰ ਆਈ ਹਾਂ ਅਤੇ ਆਖ਼ਰ ਟੈਸਟ ਨੈਗੇਟਿਵ ਆ ਗਿਆ ਹੈ। ਇਹ ਸਭ ਤੁਹਾਡੀਆਂ ਦੁਆਵਾਂ ਅਤੇ ਦਵਾ ਦਾ ਜਾਦੂ ਹੈ। ਹਮੇਸ਼ਾਂ ਸੁਰੱਖਿਅਤ ਰਹੋ।’’ ਜਾਣਕਾਰੀ ਅਨੁਸਾਰ ਪੂਜਾ ਨੇ ਲੰਘੀ 26 ਅਪਰੈਲ ਨੂੰ ਕਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਸੀ। ਅਦਾਕਾਰਾ ਆਪਣੀ ਫ਼ਿਲਮ ‘ਰਾਧੇ ਸ਼ਾਮ’ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਇਹ ਫ਼ਿਲਮ ਤੇਲਗੂ, ਤਾਮਿਲ, ਹਿੰਦੀ, ਕੰਨੜ ਤੇ ਮਲਿਆਲਮ ਭਾਸ਼ਾ ਵਿੱਚ 30 ਜੁਲਾਈ ਨੂੰ ਰਿਲੀਜ਼ ਹੋਣੀ ਹੈ। ਇਹ ਫ਼ਿਲਮ ਕਹਾਣੀ ਰਾਧੇ ਕ੍ਰਿਸ਼ਨਾ ਕੁਮਾਰ ਨੇ ਲਿਖੀ ਤੇ ਨਿਰਦੇਸ਼ਿਤ ਕੀਤੀ ਹੈ। ਇਸੇ ਦੌਰਾਨ ਪੁਲਕਿਤ ਸਮਰਾਟ ਨੇ ਕਰੋਨਾ ਰੋਕੂ ਟੀਕਾ ਲਗਵਾਇਆ। ਉਸ ਨੇ ਅੱਜ ਇੰਸਟਾਗ੍ਰਾਮ ’ਤੇ ਆਪਣੀ ਟੀਕਾ ਲਗਵਾਉਣ ਸਮੇਂ ਦੀ ਇਕ ਤਸਵੀਰ ਵੀ ਸਾਂਝੀ ਕੀਤੀ। ਉਸ ਨੇ ਆਖਿਆ,‘‘ਇਹ ਸਾਡਾ ਸਭ ਤੋਂ ਵੱਡਾ ਬਚਾਅ ਹੈ। ਸੁਰੱਖਿਅਤ ਰਹੋ ਤੇ ਕਰੋਨਾ ਰੋਕੂ ਟੀਕਾ ਲਗਵਾਓ।