ਮੁੰਬਈ:ਅਦਾਕਾਰ ਆਲੂ ਅਰਜਨ ਦੀ ਫ਼ਿਲਮ ‘ਪੁਸ਼ਪਾ: ਦਿ ਰਾਈਜ਼’ ਦਾ ਪ੍ਰੀਮੀਅਰ 7 ਜਨਵਰੀ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਹੋਵੇਗਾ। ਲੰਘੇ 17 ਦਸੰਬਰ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਈ ਇਸ ਤੇਲਗੂ ਫ਼ਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਫ਼ਿਲਮ ਹੁਣ ਹਿੰਦੀ, ਮਲਿਆਲਮ, ਤਾਮਿਲ ਅਤੇ ਕੰਨੜ ਭਾਸ਼ਾਵਾਂ ਵਿੱਚ ਵੀ ਰਿਲੀਜ਼ ਹੋਵੇਗੀ। ਫ਼ਿਲਮ ਦੇ ਪ੍ਰੀਮੀਅਰ ਸਬੰਧੀ ਜਾਣਕਾਰੀ ਐਮਾਜ਼ੋਨ ਪ੍ਰਾਈਮ ਵੀਡੀਓ ਦੇ ਅਧਿਕਾਰਤ ਟਵਿੱਟਰ ਪੇਜ ’ਤੇ ਦਿੱਤੀ ਗਈ ਹੈ। ਕੰਪਨੀ ਨੇ ਟਵੀਟ ਕਰਦਿਆਂ ਆਖਿਆ,‘‘ਉਹ ਲੜੇਗਾ, ਉਹ ਦੌੜੇਗਾ, ਉਹ ਛਾਲ ਮਾਰੇਗਾ ਪਰ ਉਹ ਮਰੇਗਾ ਨਹੀਂ! 7 ਜਨਵਰੀ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਦੇਖੋ ‘ਪੁਸ਼ਪਾ’; ਨਾਲ ਹੀ ਤੇਲਗੂ, ਤਾਮਿਲ, ਮਲਿਆਲਮ ਅਤੇ ਕੰਨੜ ਵਿੱਚ ਵੀ ਦੇਖੋ। ਫ਼ਿਲਮਸਾਜ਼ਾਂ ਅਨੁਸਾਰ ਹਿੰਦੀ ’ਚ ਡੱਬ ਕੀਤੀ ਗਈ ਫ਼ਿਲਮ ‘ਪੁਸ਼ਪਾ: ਦਿ ਰਾਈਜ਼’ ਹੁਣ ਤੱਕ 65 ਕਰੋੜ ਦੀ ਕਮਾਈ ਕਰ ਚੁੱਕੀ ਹੈ। ਫ਼ਿਲਮ ‘ਆਰੀਆ’ ਲਈ ਜਾਣੇ ਜਾਂਦੇ ਸੁਕੁਮਾਰ ਨੇ ਇਸ ਫ਼ਿਲਮ ਦੀ ਕਹਾਣੀ ਲਿਖੀ ਅਤੇ ਨਿਰਦੇਸ਼ਨ ਦਿੱਤਾ ਹੈ। ਇਸ ਫ਼ਿਲਮ ਦੇ ਅਗਲੇ ਭਾਗ ‘ਪੁਸ਼ਪਾ: ਦਿ ਰੂਲ’ ਦੀ ਪ੍ਰਡੋਕਸ਼ਨ ਇਸ ਵਰ੍ਹੇ ਸ਼ੁਰੂ ਹੋ ਜਵੇਗੀ।