ਮਾਮਲਾ ਧਮਕ ਬੇਸ ਵਾਲੇ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਨੂੰ ਕੁੱਟਣ ਦਾ

ਧਮਕ ਬੇਸ ਵਾਲੇ ਮੁੱਖ ਮੰਤਰੀ ਧਰਮਪ੍ਰੀਤ ਸਿੰਘ ਪਿੰਡ ਦੀਨੇਵਾਲ (ਜ਼ਿਲ੍ਹਾ ਤਰਨਤਾਰਨ ਸਾਹਿਬ) ਦੀ ਕੁੱਝ ਸਮੇਂ ਤੋਂ ਦਿਮਾਗ਼ੀ ਹਾਲਤ ਠੀਕ ਨਾ ਹੋਣ ਕਰਕੇ ਉਹ ਅਕਸਰ ਹੀ ਲੜਦਾ ਝਗਦਾ ਰਹਿੰਦਾ ਹੈ,ਅਸਲ ਗੱਲ ਇਹ ਹੋਈ ਹੈ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਦੇ ਘਰ ਇੱਕ ਪਾਲਤੂ ਕੁੱਤਾ ਰੱਖਿਆ ਹੋਇਆ ਹੈ ,,, ਮੁੱਖ ਮੰਤਰੀ ਦਾ ਘਰ ਨੇੜੇ ਹੋਣ ਕਰਕੇ ਇਸਨੂੰ ਆਉਂਦੇ ਜਾਂਦੇ ਨੂੰ ਉਹ ਕੁੱਤਾ ਵੱਢਣ ਪੈਂਦਾ ਹੈ ਜਿਸ ਤੋਂ ਤੰਗ ਆ ਮੁੱਖ ਮੰਤਰੀ ਨੇ ਕੁੱਤੇ ਦੇ ਕੁੱਝ ਮਾਰਿਆ ਹੋਣਾ ਅਤੇ ਕੁੱਤੇ ਦੇ ਮਾਲਕ ਨੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ, ਅੱਗੋਂ ਪੁਲਿਸ ਐਨੀ ਮੁਸਤੈਦ ਨਿਕਲੀ ਕਿ ਉਹਨਾਂ ਆ ਕੇ ਮੁੱਖ ਮੰਤਰੀ ਢਾਅ ਲਿਆ,, ਇਹਦੇ ਵਿੱਚ ਇੱਕ ਨੁਕਤਾ ਵਿਚਾਰਨ ਯੋਗ ਹੈ ਕਿ ਜੇਕਰ ਉੱਕਤ ਗ੍ਰੰਥੀ ਸਿੰਘ ਨੇ ਕੁੱਤਾ ਘਰੇ ਰੱਖਿਆ ਤਾਂ ਉਸਨੂੰ ਰੱਖਣ ਦਾ ਤਰੀਕਾ ਵੀ ਸਿੱਖਣਾ ਸੀ, ਪਸ਼ੂ ਪ੍ਰੇਮੀ ਸੰਸਥਾਵਾਂ ਨੂੰ ਹੁਣ ਦੀਨੇਵਾਲ ਪਿੰਡ ਦੇ ਉੱਕਤ ਕੁੱਤਾ ਪਾਲਕ ਵੱਲ ਵੀ ਗੇੜਾ ਮਾਰਨਾ ਚਾਹੀਦਾ ਹੈ ਜੋ ਕੁੱਤੇ ਨੂੰ ਰੱਖ ਤਾਂ ਬੈਠਾ ਹੁਣ ਸੰਭਾਲ ਨਹੀਂ ਸਕਦਾ,ਜਦੋਂ ਕਿ ਜਾਨਵਰ ਨੂੰ ਰੱਖਣ ਦਾ ਕੋਈ ਢੰਗ ਵੀ ਹੁੰਦਾ ਹੈ। ਚਲੋ ਛੱਡੋ, ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਮੁਲਾਜ਼ਮਾਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਹੈ,ਅਸਲ ਵਿੱਚ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਇਹ ਸਜ਼ਾ ਨਹੀਂ ਦੇਣੀ ਚਾਹੀਦੀ ਸੀ ਸਗੋਂ ਸਮੁੱਚੀ ਪੰਜਾਬ ਪੁਲਿਸ ਨੂੰ ਅੱਜ ਦੇ ਕਾਇਦੇ ਕਾਨੂੰਨਾਂ ਦੀ ਜਾਣਕਾਰੀ ਦੇਣ ਦੀ ਲੋੜ੍ਹ ਹੈ, ਹੁਣ ਉਹ ਵੇਲੇ ਗਏ ਗੁਜ਼ਰੇ ਜ਼ਮਾਨੇ ਦੀ ਗੱਲ ਹਨ ਜਦੋਂ ਹਰ ਇੱਕ ਨੂੰ ਬੱਕਰੇ ਵਾਂਗ ਢਾਅ ਲਿਆ ਜਾਂਦਾ ਸੀ, ਹੁਣ ਪੰਜਾਬ ਪੁਲਿਸ ਨੂੰ ਸੱਭਿਅਕ ਸਮਾਜ ਵਿੱਚ ਸੱਭਿਅਕ ਤਰੀਕੇ ਨਾਲ ਵਿਚਰਨਾ ਚਾਹੀਦਾ ਹੈ। ਜੇਕਰ ਮੁੱਖ ਮੰਤਰੀ ਦੇ ਮਸਲੇ ਵਿੱਚ ਮੁਲਾਜ਼ਮਾਂ ਨੂੰ ਲਗਦਾ ਸੀ ਕਿ ਇਹ ਮੁੰਡਾ ਦਿਮਾਗ਼ੀ ਤੌਰ ਤੇ ਠੀਕ ਨਹੀਂ ਤਾਂ ਉਸਨੂੰ ਕੁੱਟਣਾ ਨਹੀਂ ਚਾਹੀਦਾ ਸੀ ਸਗੋਂ ਕਿਸੇ ਡਾਕਟਰ ਕੋਲ ਭੇਜਣਾ ਬਣਦਾ ਸੀ, ਪੁਲਿਸ ਦਾ ਕੰਮ ਅਮਨ ਸ਼ਾਂਤੀ ਬਰਕਰਾਰ ਰੱਖਣਾ ਹੁੰਦਾ ਹੈ ਅਮਨ ਕਾਨੂੰਨ ਭੰਗ ਕਰਨਾ ਨਹੀਂ। ਅਫ਼ਸੋਸ ਹੈ ਕਿ ਹਿੰਦੋਸਤਾਨ ਵਿੱਚੋਂ ਇੱਕ ਨੰਬਰ ਤੇ ਆਉਂਦੀ ਬਹਾਦਰ ਪੰਜਾਬ ਪੁਲਿਸ ਇਸ ਤਰ੍ਹਾਂ ਦੇ ਬੇ-ਕਾਨੂਨੇ ਮੁਲਾਜ਼ਮਾਂ ਕਰਕੇ ਹੇਠੀ ਕਰਵਾ ਬੈਠਦੀ ਹੈ। ਆਪਣੀਆਂ ਆਪਣੀਆਂ ਮੰਗਾਂ ਕਰਕੇ ਧਰਨੇ ਮੁਜ਼ਾਹਰੇ ਕਰਦੇ ਮਾਸਟਰ,ਡਾਕਟਰ,ਕਿਸਾਨ ਕੁੱਟ ਦੇਣੇ ਇਹ ਕਾਨੂੰਨ ਅਨੁਸਾਰ ਠੀਕ ਨਹੀਂ, ਕਾਨੂੰਨ ਤਾਂ ਇਹ ਕਹਿੰਦਾ ਕਿ ਹਰ ਇਨਸਾਨ ਨੂੰ ਆਪਣੇ ਹੱਕਾਂ ਬਾਰੇ ਬੋਲਣ ਦੀ ਖੁੱਲ੍ਹ ਹੈ ਪਰ ਕਾਨੂੰਨ ਦੀ ਕਿਤਾਬ ਵਿੱਚ ਇਹ ਕਿਤੇ ਨਹੀਂ ਲਿਖਿਆ ਕਿ ਹੱਕ ਮੰਗਦਿਆਂ ਤੇ ਡਾਂਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਸਲ ਮੁੱਦਾ ਇਹ ਹੈ ਕਿ ਪੰਜਾਬ ਪੁਲਿਸ ਨੂੰ 21ਵੀ ਸਦੀ ਵਿੱਚ, 21 ਵੀ ਸਦੀ ਦੇ ਹੱਥਾਂ ਵਿੱਚ ਹੱਥ ਪਾ ਚੱਲਣਾ ਚਾਹੀਦਾ ਹੈ ਨਾ ਕਿ 18 ਵੀ ਸਦੀ ਨਾਲ ਕਦਮ ਮਿਲਾ ਕੇ।।।

ਮਿੰਟੂ ਖੁਰਮੀ ਹਿੰਮਤਪੁਰਾ