ਤਰਨ ਤਾਰਨ ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਮਾੜੇ ਅਨਸਰਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ। ਜਿਸ ਤਹਿਤ ਏ.ਐਸ.ਆਈ ਗੁਰਦਿਆਲ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਤਰਨ ਤਾਰਨ (ਕੈਪ ਸ਼ੇਰੋ) ਤੋ ਝਬਾਲ ਸਰਾਏ ਅਮਾਨਤ ਖਾਂ,ਲਹੀਆ ਨੂੰ ਜਾ ਰਹੇ ਸੀ। ਪੁਲਿਸ ਪਾਰਟੀ ਗਸ਼ਤ ਕਰਦੀ ਟੀ ਪੁਆਇੰਟ ਲਹੀਆ ਮੋੜ ਪੁੱਜੀ ਤਾਂ ਡਰੇਨ ਤੇ ਇੱਕ ਨੌਜਵਾਨ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾਕੇ ਭੱਜਣ ਲੱਗਾ।
ਜਿਸ ਨੂੰ ਸ਼ੱਕ ਦੇ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ’ਤੇ ਨੌਜਵਾਨ ਨੇ ਆਪਣਾ ਨਾਮ ਪਲਵਿੰਦਰ ਸਿੰਘ ਉਰਫ਼ ਸਾਬੀ ਪੁੱਤਰ ਰਣਜੀਤ ਸਿੰਘ ਵਾਸੀ ਨੌਸ਼ਿਹਰਾ ਢਾਲਾ ਦੀ ਦੀ ਤਲਾਸ਼ੀ ਹਸਬ ਜਾਬਤਾ ਅਮਲ ’ਚ ਲਿਆਂਦੀ ਗਈ। ਪਲਵਿੰਦਰ ਸਿੰਘ ਦੀ ਤਲਾਸ਼ੀ ਕਰਨ ’ਤੇ ਇਸ ਪਾਸੋਂ ਇਸਦੀ ਖੱਬੀ ਡੱਬ ’ਚੋ ਇੱਕ ਪਿਸਤੋਲ ਸਮੇਤ ਮੈਗਜ਼ੀਨ,ਇੱਕ ਜ਼ਿੰਦਾ ਰੌਂਦ 9 ਐਮ.ਐਮ ਬਰਾਮਦ ਕਰਕੇ ਅਸਲਾ ਐਕਟ ਥਾਣਾ ਸਰਾਏ ਅਮਾਨਤ ਖਾਂ ਦਰਜ਼ ਰਜਿਸਟਰ ਕਰਕੇ ਅਗਲੀ ਵਿੱਚ ਲਿਆਂਦੀ ਗਈ।
ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਇਸ ਦੋਸ਼ੀ ਦੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਸਬੰਧ ਸਨ ਅਤੇ ਇਹ ਦੋਸ਼ੀ ਪਾਕਿਸਤਾਨ ਪਾਸੋਂ ਡਰੋਨ ਰਾਹੀਂ ਹਥਿਆਰ ਮੰਗਵਾਉਂਦਾ ਸੀ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਹਾਂਸਲ ਕੀਤਾ ਗਿਆ ਹੈ। ਦੌਰਾਨੇ ਰਿਮਾਂਡ ਇਸ ਦੋਸ਼ੀ ਪਾਸੋਂ ਹੋਰ ਵੀ ਕਾਫੀ ਵੱਡੇ
ਖੁਲਾਸੇ ਹੋਣ ਦੀ ਸੰਭਾਵਨਾ ਹੈ।