ਸਟਾਰ ਨਿਊਜ਼:- ਉਨਟੈਰੀਓ ਸਰਕਾਰ ਵਲੋਂ ਵੀ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ ਉਨਟੈਰੀਓ ਵਿੱਚ ਆਟੋ ਇੰਸ਼ੋਰੈਂਸ ਲਈ ਪਿੰਕ ਸਲਿੱਪ ਦਿਖਾਉਣ ਦੀ ਜਗ੍ਹਾ ਤੇ ਤੁਸੀਂ ਉਸ ਨੂੰ ਡਿਜੀਟਲੀ ਆਪਣੇ ਸਮਾਰਟ ਫੋਨ ਵਿੱਚ ਰੱਖ ਸਕਦੇ ਹੋ। ਲੋੜ ਪੈਣ ਤੇ ਉਸ ਨੂੰ ਫੋਨ ਤੋਂ ਹੀ ਦਿਖਾ ਸਕਦੇ ਹੋ। ਪਰ ਦੂਜੇ ਪਾਸੇ ਪ੍ਰਾਈਵੇਸੀ ਮਾਹਿਰਾਂ ਦਾ ਕਹਿਣਾ ਹੈ ਕਿ ਆਟੋ ਇੰਸ਼ੋਰੈਂਸ ਸਲਿੱਪ ਦਿਖਾਉਣ ਸਮੇਂ ਪੁਲਿਸ ਅਫਸਰ ਨੂੰ ਆਪਣਾ ਫੋਨ ਫੜਾਉਂਣ ਤੋਂ ਪਹਿਲਾਂ ਦੋ ਬਾਰ ਸੋਚੋ, ਕਿਊਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਕੱਲ ਤੁਹਾਡੇ ਫੋਨ ਵਿੱਚ ਤੁਹਾਡੀ ਬਹੁਤ ਸਾਰੀ ਨਿੱਜੀ ਜਾਣਕਾਰੀ ਵੀ ਹੁੰਦੀ ਹੈ ਜਿਹੜੀ ਤੁਸੀਂ ਕਿਸੇ ਨਾਲ ਸਾਂਝੀ ਨਹੀਂ ਕਰਨਾ ਚਾਹੁੰਦੇ।
ਵਿੱਤ ਮੰਤਰੀ ਰੋਡ ਫਿਲਿਪਸ ਦਾ ਕਹਿਣਾ ਹੈ ਕਿ ਪਿੰਕ ਸਲਿੱਪ ਨਾਲੋਂ ਫੋਨ Ḕਤੇ ਆਟੋ ਇੰਸ਼ੋਰੈਂਸ ਦੀ ਜਾਣਕਾਰੀ ਰੱਖਣੀ ਵਧੇਰੇ ਸੌਖੀ ਹੈ। ਪਰ ਪ੍ਰਾਈਵੇਸੀ ਵਾਚਡੌਗ Ḕਗਲੋਬਲ ਪ੍ਰਾਈਵੇਸੀ ਐਂਡ ਸਕਿਊਰਿਟੀ ਸੈਂਟਰḔ ਦੀ ਡਾਈਰੈਕਟਰ ਐਨ ਕਵੌਕੀਅਨ ਦਾ ਕਹਿਣਾ ਹੈ ਕਿ ਪੁਲਿਸ ਅਫਸਰ ਨੂੰ ਆਪਣਾ ਫੋਨ ਦਿਖਾਉਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ, ਇਨ੍ਹਾਂ ਦਿਨਾਂ ਵਿੱਚ ਤੁਹਾਡਾ ਫੋਨ ਤੁਹਾਡੀ ਬਹੁਤ ਸਾਰੀ ਨਿੱਜੀ ਜਾਣਕਾਰੀ ਵਿੱਚ ਸਟੋਰ ਕਰਕੇ ਰੱਖਦਾ ਹੈ। ਜਿਹੜੀ ਤੁਸੀਂ ਕਿਸੇ ਨਾਲ ਸਾਂਝੀ ਨਹੀਂ ਕਰਨਾ ਚਾਹੁੰਦੇ। ਵਿੱਤੀ ਮੰਤਰੀ ਫਿਲਿਪਸ ਨੇ ਇਹ ਵੀ ਕਿਹਾ ਕਿ ਪਿੰਕ ਸਲਿੱਪ ਅਜੇ ਖ਼ਤਮ ਨਹੀਂ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤਰ੍ਹਾਂ ਦੀ ਸੁਵਿਧਾ ਅਲਬਰਟਾ, ਨੋਵਾ ਸਕੋਸ਼ੀਆ ਅਤੇ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਵਿੱਚ ਹੈ। ਸਾਡੀ ਜ਼ਿੰਦਗੀ ਵਿੱਚ ਪਹਿਲਾਂ ਹੀ ਬਹੁਤੇ ਸਾਰੇ ਕਾਗਜ਼ਾਤ ਹਨ ਜਿਨ੍ਹਾਂ ਨਾਲ ਵਾਸਤਾ ਪੈਂਦਾ ਹੈ। ਪਰ ਜਦੋਂ ਪਿੰਕ ਸਲਿੱਪ ਦਿਖਾਉਣੀ ਹੁੰਦੀ ਹੈ ਤਾਂ ਗਲਬ ਬੌਕ ਵਿੱਚ ਇੱਧਰ ਉੱਧਰ ਹੱਥ ਮਾਰਕੇ ਲੱਭਣੀ ਪੈਂਦੀ ਹੈ। ਪਰ ਤੁਹਾਨੂੰ ਗਲਬ ਬੌਕਸ ਵਿੱਚ ਹੱਥ ਮਾਰਨ ਦੀ ਲੋੜ ਨਹੀਂ ਆਪਣੇ ਫੋਨ ਤੇ ਹੀ ਇਸ ਨੂੰ ਸੇਵ ਕਰਕੇ ਰੱਖ ਸਕਦੇ ਹੋ। ਪਰ ਪਿੰਕ ਸਲਿੱਪ ਅਜੇ ਖ਼ਤਮ ਨਹੀਂ ਕੀਤੀ ਗਈ ਇਸ ਨੂੰ ਇੱਕ ਸਾਲ ਦਾ ਸਮਾਂ ਲੱਗੇਗਾ। ਹੁਣ ਤੁਹਾਡੇ ਕੋਲ ਦੋ ਤਰੀਕੇ ਹਨ ਪੁਲਿਸ ਅਫਸਰ ਨੂੰ ਆਟੋ ਇੰਸ਼ੋਰੈਂਸ ਦੀ ਸਲਿੱਪ ਦਿਖਾਉਣ ਲਈ।
ਕੈਨੇਡੀਅਨ ਸਿਵਿਲ ਲਿਬਰਟੀਜ਼ ਐਸੋਸੀਏਸ਼ਨ ਦੀ ਡਾਈਰੈਕਟਰ ਬ੍ਰੈਂਡਾ ਮੈਕਫੇਲ ਦਾ ਕਹਿਣਾ ਹੈ ਕਿ ਸਰਕਾਰ ਸਿਰਫ਼ ਸੌਖ ਵੱਲ ਧਿਆਨ ਦੇ ਰਹੀ ਹੈ ਇਸ ਦੇ ਨਾਲ ਆਉਣ ਵਾਲੀਆਂ ਹੋਰ ਦਿੱਕਤਾਂ ਵੱਲ ਧਿਆਨ ਨਹੀਂ ਦੇ ਰਹੀ। ਸਾਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ ਇਹ ਨਾ ਹੋਵੇ ਕਿ ਸੌਖ ਨੂੰ ਦੇਖਦੇ ਹੋਏ ਅਸੀਂ ਆਪਣੀ ਨਿੱਜੀ ਸੁਰੱਖਿਆ ਕਿਸੇ ਹੋਰ ਦੇ ਹੱਥ ਸੌਂਪ ਦੇਈਏ।
ਫਾਈਨੈਂਸ਼ੀਅਲ ਸਰਵਸਿਸ ਰੈਗੂਲੇਟੋਰੀ ਅਥੌਰਿਟੀ ਆਫ ਉਨਟੈਰੀਓ ਨੇ ਆਪਣੇ ਹਾਲ ਹੀ ਦੇ ਇੱਕ ਬੁਲਿਟਨ ਵਿੱਚ ਇਹ ਕਿਹਾ ਹੈ ਕਿ ਇਲੈਕਟਰਿਕ ਇੰਸ਼ੋਰੈਂਸ ਕਾਰਡ ਉਨਟੈਰੀਓ ਵਿੱਚ ਫੋਨ Ḕਤੇ ਸਿਰਫ਼ Ḕਲੌਕ ਸਕਰੀਨ ਕੈਪੇਬਿਲਿਟੀḔ ਦੇ ਜ਼ਰੀਏ ਹੀ ਦੇਖਿਆ ਜਾਵੇ, ਭਾਵ ਕਿ ਕਾਰਡ ਦੇਖਣ ਸਮੇਂ ਇਹ ਲੌਕਡ ਹੋਵੇ ਇਹ ਭਾਵੇਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਵੇ ਜਾਂ ਪਾਲਸੀਹੋਲਡਰ ਆਪਣੇ ਫੋਨ ਦੀਆਂ ਸੈਟਿੰਗਜ਼ ਨੂੰ ਇਸ ਤਰ੍ਹਾਂ ਕਰੇ ਕਿ ਜਦੋਂ ਉਸ ਨੂੰ ਆਟੋ ਇੰਸ਼ੋਰੈਂਸ ਕਾਰਡ ਦਿਖਾਉਣ ਪਵੇ ਤਾਂ ਸਿਰਫ਼ ਕਾਰਡ ਹੀ ਦਿਸੇ ਹੋਰ ਕੋਈ ਜਾਣਕਾਰੀ ਨਾ ਦਿਸੇ। Ḕਲੌਕ ਸਕਰੀਨ ਕੈਪੇਬਿਲਿਟੀḔ ਫੀਚਰ ਦੇ ਨਾਲ ਪਾਲਸੀਹੋਲਡਰ ਆਪਣੀ ਨਿੱਜੀ ਸੁਰੱਖਿਆ ਨੂੰ ਯਕੀਨੀ ਬਣਾ ਸਕਦਾ ਹੈ। ਸੂਬਾ ਸਰਕਾਰ ਦਾ ਵੀ ਇਹੀ ਕਹਿਣਾ ਹੈ ਕਿ ਇਹ ਡਰਾਈਵਰ ਦੀ ਹੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਸਕਰੀਨ ਲੌਕ ਕਰਕੇ ਰੱਖਦਾ ਹੈ ਜਾਂ ਨਹੀਂ।
ਯੂਨੀਵਰਸਿਟੀ ਆਫ ਟੋਰਾਂਟੋ ਦੇ ਪ੍ਰੋਫੈਸਰ ਐਂਡਰਿਊ ਕਲੇਮਿੰਟ ਦਾ ਕਹਿਣਾ ਹੈ ਜਦੋਂ ਡਰਾਈਵਰ ਦਾ ਪੁਲਿਸ ਨਾਲ ਵਾਸਤਾ ਪਵੇ ਤਾਂ ਉਹ ਇਹ ਯਕੀਨੀ ਬਣਾਵੇ ਕਿ ਉਸ ਦੇ ਫੋਨ ਦਾ ਕੰਟਰੋਲ ਉਸ ਕੋਲ ਹੀ ਰਹੇ। ਪੁਲਿਸ ਨੂੰ ਵੀ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਵੇ ਕਿ ਹਰ ਵਿਅਕਤੀ ਦੇ ਅਧਿਕਾਰਾਂ ਨੂੰ ਸਮਝੇ, ਕਿਊਂਕਿ ਇੰਸ਼ੋਰੈਂਸ ਸਲਿੱਪ ਦੇਖਣ ਲਈ ਫੋਨ ਪੁਲਿਸ ਅਫਸਰ ਨੂੰ ਦੇਣ ਦੀ ਲੋੜ ਨਹੀ ਇਸ ਨੂੰ ਡਰਾਈਵਰ ਦੇ ਹੱਥ ਵਿੱਚ ਫੋਨ ਫੜੇ ਹੋਣ ਦੇ ਬਾਵਜੂਦ ਵੀ ਦੇਖਿਆ ਜਾ ਸਕਦਾ ਹੈ।
ਮੈਨਫੇਲ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਕਨੂੰਨ ਬੜੇ ਸਖ਼ਤ ਹਨ ਕਿ ਪੁਲਿਸ ਅਫਸਰ ਜਦੋਂ ਕਿਸੇ ਨੂੰ ਗਿਰਫਤਾਰ ਕਰਦਾ ਹੈ ਤਾਂ ਉਸ ਵਿਅਕਤੀ ਦੇ ਫੋਨ ਵਿੱਚ ਕਿ ਦੇਖ ਸਕਦਾ ਹੈ ਅਤੇ ਕੀ ਨਹੀਂ ਦੇਖ ਸਕਦਾ। ਇਸੇ ਤਰ੍ਹਾਂ ਦਾ ਕਨੂੰਨ ਇਸ ਲਈ ਵੀ ਹੋਣਾ ਚਾਹੀਦਾ ਹੈ ਜਦੋਂ ਇੰਸ਼ੋਰੈਂਸ ਸਲਿੱਪ ਦੇਖਣੀ ਹੈ। ਕਿਊਂਕਿ ਇਨ੍ਹੀ ਦਿਨੀਂ ਸਾਡੀ ਬਹੁਤ ਸਾਰੀ ਨਿੱਜੀ ਅਤੇ ਖ਼ਾਸ ਜਾਣਕਰੀ ਸਾਡੇ ਫੋਨ ਵਿੱਚ ਹੀ ਹੁੰਦੀ ਹੈ। ਸਾਡੀ ਨਿੱਜੀ ਜ਼ਿੰਗਦੀ ਦੇ ਉਹ ਪੱਲ ਜਿਹੜੇ ਕਿਸੇ ਨਾਲ ਸਾਂਝੇ ਨ੍ਹੀ ਕੀਤੇ ਜਾ ਸਕਦੇ, ਰੋਜ਼ਮੱਰਾ ਦੀਆਂ ਲੋੜਾਂ, ਕਿਸ ਨੂੰ ਮਿਲੇ ਆਦਿ ਸਾਰੀ ਜਾਣਕਾਰੀ ਇਸ ਛੋਟੀ ਜਿਹੀ ਡਿਵਾਈਸ ਵਿੱਚ ਹੈ। ਇਹ ਸਾਰੀ ਜਾਣਕਾਰੀ ਸਾਡੀ ਨਿੱਜੀ ਜਾਣਕਾਰੀ ਹੈ ਅਦਾਲਤ ਵੀ ਇਸ ਨੂੰ ਮੰਨਦੀ ਹੈ।