ਜੈਪੁਰ, 20 ਫਰਵਰੀ

ਰਾਜਸਥਾਨ ਸਮੇਤ ਕਈ ਰਾਜਾਂ ਵੱਲੋਂ ਆਪਣੇ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ (ਓਪੀਐੱਸ) ਨੂੰ ਬਹਾਲ ਕਰਨ ਦੇ ਕੀਤੇ ਐਲਾਨ ਸਬੰਧੀ ਅੱਜ ਕੇਂਦਰ ਨੇ ਮੁੜ ਸਪੱਸ਼ਟ ਕੀਤਾ ਹੈ ਕਿ ਨਵੀਂ ਪੈਨਸ਼ਨ ਸਕੀਮ (ਐੱਨਪੀਐੱਸ) ਤਹਿਤ ਜਮ੍ਹਾਂ ਕੀਤੇ ਪੈਸੇ ਰਾਜਾਂ ਨੂੰ ਵਾਪਸ ਨਹੀਂ ਕੀਤੇ ਜਾਣਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿੱਤੀ ਸੇਵਾਵਾਂ ਦੇ ਸਕੱਤਰ ਵਿਵੇਕ ਜੋਸ਼ੀ ਦੋਵਾਂ ਨੇ ਇੱਥੇ ਕਿਹਾ ਕਿ ਜੇ ਕੋਈ ਰਾਜ ਸਰਕਾਰ ਇਹ ਉਮੀਦ ਕਰ ਰਹੀ ਹੈ ਕਿ ਐੱਨਪੀਐੱਸ ਲਈ ਜਮ੍ਹਾਂ ਕੀਤਾ ਪੈਸਾ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ ਤਾਂ ਇਹ ਅਸੰਭਵ ਹੈ।