ਲਿਸਬਨ, 29 ਨਵੰਬਰ
ਪੁਰਤਗਾਲ ਦੇ ਇੱਕ ਪੇਸ਼ੇਵਰ ਫੁਟਬਾਲ ਕਲੱਬ ਵਿੱਚ ਕਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਵਾਲੀ ਨਵੀਂ ਕਿਸਮ ‘ਓਮੀਕਰੋਨ’ ਦੇ 13 ਮਾਮਲਿਆਂ ਦਾ ਪਤਾ ਚੱਲਿਆ ਹੈ। ਦੇਸ਼ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ‘ਰਿਕਾਰਡੋ ਜਾਰਜ ਨੈਸ਼ਨਲ ਹੈਲਥ ਇੰਸਟੀਚਿਊਟ’ ਨੇ ਦੱਸਿਆ ਕਿ ਲਿਸਬਨ ਸਥਿਤ ‘ਬੈਲੇਨੈਂਸ ਐੱਸਏਡੀ ਸੌਕਰ ਕਲੱਬ’ ਦੇ ਮੈਂਬਰਾਂ ਦੀ ਜਾਂਚ ਵਿੱਚ ਪਾਜ਼ੇਟਿਵ ਆਉਣ ਵਾਲਿਆਂ ਵਿੱਚ ਇੱਕ ਵਿਅਕਤੀ ਨੇ ਹਾਲ ਹੀ ਵਿੱਚ ਦੱਖਣੀ ਅਫਰੀਕਾ ਦੀ ਯਾਤਰਾ ਕੀਤੀ ਸੀ। ਸੰਸਥਾ ਨੇ ਕਿਹਾ ਕਿ ਕੋਵਿਡ-19 ਦੇ ਦੋਵੇਂ ਟੀਕੇ ਲੈਣ ਤੋਂ ਬਾਅਦ ਵੀ ਜਿਹੜੇ ਲੋਕ ਪਾਜ਼ੇਟਿਵ ਆਉਣ ਵਾਲਿਆਂ ਦੇ ਸੰਪਰਕ ਵਿੱਚ ਰਹੇ ਹਨ, ਉਨ੍ਹਾਂ ਨੂੰ ਹਰ ਹਾਲ ਵਿੱਚ ਖ਼ੁਦ ਨੂੰ ਇਕਾਂਤਵਾਸ ਕਰ ਲੈਣਾ ਚਾਹੀਦਾ ਹੈ।