ਪੁਣੇ, 24 ਦਸੰਬਰ
ਪੁਣੇ ਸ਼ਹਿਰ ਦੇ ਬਾਹਰੀ ਚਕਣ ਨਾਂ ਦੇ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਭਲਵਾਨ ਨਾਗੇਸ਼ ਕਾਰਾਲੇ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਜਦੋਂ ਉਸ ਆਪਣੀ ਐੱਸਯੂਵੀ ਵਿੱਚ ਬੈਠਣ ਦੀ ਤਿਆਰੀ ਕਰ ਰਿਹਾ ਸੀ। ਉਸ ਨੂੰ ਕਈ ਗੋਲੀਆਂ ਮਾਰੀਆਂ ਗਈਆਂ। ਵੇਰਵਿਆਂ ਅਨੁਸਾਰ ਉਸ ਨੂੰ ਚਾਰ ਲੋਕਾਂ ਦੇ ਗਰੋਹ ਨੇ ਘੇਰ ਲਿਆ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਹਮਲਾਵਰ 37 ਵਰ੍ਹਿਆਂ ਦੇ ਭਲਵਾਨ ਨੂੰ ਗੋਲੀਆਂ ਮਾਰਦੇ ਹੋਏ ਨਜ਼ਰ ਆ ਰਹੇ ਹਨ। ਘਟਨਾ ਮਗਰੋਂ ਹਮਲਾਵਰ ਫ਼ਰਾਰ ਹੋ ਗਏ।














