ਓਨਟਾਰੀਓ ਦੇ ਸਾਲਿਸਿਟਰ ਜਨਰਲ ਮਾਈਕਲ ਕਰਜ਼ਨਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਪੀਲ ਪੁਲਿਸ ਨੇ “ਟਰਾਂਸੈਨਸ਼ਨਲ ਡਰੱਗ ਜਾਂਚ” ਤੋਂ ਬਾਅਦ ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਲਗਭਗ 500 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਪ੍ਰੋਜੈਕਟ ਪੈਲੀਕਨ ਨਾਮਕ ਇਸ ਜਾਂਚ ਦੇ ਨਤੀਜੇ ਮੰਗਲਵਾਰ ਸਵੇਰੇ ਇੱਕ ਨਿਊਜ਼ ਕਾਨਫਰੰਸ ਵਿੱਚ ਘੋਸ਼ਿਤ ਕੀਤੇ ਗਏ। ਗ੍ਰਿਫਤਾਰ ਅਤੇ ਚਾਰਜ਼ ਹੋਣ ਵਾਲਿਆਂ ਵਿੱਚ ਹਾਓ ਟੌਮੀ ਹੁਇਨ, 27 ਸਾਲਾ ਵਾਸੀ ਮਿਸੀਸਾਗਾ, ਸਜਗੀਥ ਯੋਗੇਂਦਰਰਾਜਾ, 31 ਸਾਲਾ ਵਾਸੀ ਟੋਰਾਂਟੋ, ਮਨਪ੍ਰੀਤ ਸਿੰਘ, 44 ਸਾਲਾ ਵਾਸੀ ਬਰੈਂਪਟਨ, ਫਿਲਿਪ ਟੇਪ, 39 ਸਾਲਾ ਵਾਸੀ ਹੈਮਿਲਟਨ, ਅਰਵਿੰਦਰ ਪਵਾਰ 29 ਸਾਲਾ ਵਾਸੀ ਬਰੈਂਪਟਨ, ਕਰਮਜੀਤ ਸਿੰਘ, 36 ਸਾਲਾ ਵਾਸੀ ਕੈਲੇਡਨ, ਗੁਰਤੇਜ ਸਿੰਘ, 36 ਸਾਲਾ ਵਾਸੀ ਕੈਲੇਡਨ ,ਸਰਤਾਜ ਸਿੰਘ 27 ਸਾਲਾ ਵਾਸੀ ਕੈਂਬਰਿਜ ਅਤੇ ਸ਼ਿਵ ਓਂਕਾਰ ਸਿੰਘ, 31 ਸਾਲਾ ਵਾਸੀ ਜਾਰਜਟਾਊਨ ਦੇ ਨਾਮ ਹਨ।