ਟੋਰਾਂਟੋ (ਬਲਜਿੰਦਰ ਸੇਖਾ) ਅੱਜ ਸਾਮ ਸਰੀ, ਬੀਸੀ ਵਿੱਚ ਕੈਨੇਡਾ ਦੀ ਕੰਸ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਇਲੀਵਰ ਲਈ 5500 ਤੋਂ ਵੱਧ ਲੋਕਾਂ ਦਾ ਇਕੱਠ ਹੋਇਆ । ਸਾਡੇ ਨਾਲ ਗੱਲਬਾਤ ਕਰਦਿਆਂ ਪੀਅਰ ਪੋਲਈਵਰ ਦੇ ਸਲਾਹਕਾਰ ਸਮਸ਼ੇਰ ਗਿੱਲ ਢੁੱਡੀਕੇ ਨੇ ਦੱਸਿਆ ਕਿ ਬ੍ਰਿਟਿਸ ਕੋਲੰਬੀਆ ਤੇ ਪੱਛਮੀ ਕੈਨੇਡਾ ਵਿੱਚ ਪਾਰਟੀ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ।ਇਸ ਤੋਂ ਇਲਾਵਾ ਸਾਡੇ ਨਾਲ ਫੋਨ ਤੇ ਸਰੀ ਤੋ ਗੱਲਬਾਤ ਕਰਦੇ ਹੋਏ ਰੌਨ ਧਾਲੀਵਾਲ ਤੇ ਸੋਨੀ ਸਿੱਧੂ ਵਕੀਲਾਂ ਵਾਲਾ ਨੇ ਦੱਸਿਆ ਕਿ ਅੱਜ ਵਾਲੀ ਸਰੀ ਰੈਲੀ ਜਿੰਨਾ ਇਕੱਠ ਕਦੇ ਪਹਿਲਾਂ ਦੇਖਣ ਨੂੰ ਨਹੀਂ ਮਿਲਿਆ ।
ਵਰਨਣਯੋਗ ਹੈ ਕਿ ਇਸ ਸਮੇਂ ਲਿਬਰਲ ਤੇ ਕੰਸ਼ਰਵੇਟਿਵ ਪਾਰਟੀ ਵਿੱਚ ਕਾਂਟੇ ਦੀ ਟੱਕਰ ਚੱਲ ਰਹੀ ਹੈ 28 ਅਪ੍ਰੈਲ ਦੀ ਸ਼ਾਮ ਨੂੰ ਦਸ ਵਜੇ ਤੱਕ ਨਤੀਜੇ ਸਾਹਮਣੇ ਆ ਜਾਣਗੇ । ਇਸ ਵਾਰ ਟਰੰਪ ਟੈਰਿਫ ਦੇ ਚਲਦਿਆਂ ਕੈਨਡੀਅਨ ਲੋਕਾਂ ਦਾ ਇਸ ਵਾਰ ਚੋਣਾਂ ਵਿੱਚ ਖਾਸ ਦਿਲਚਸਪੀ ਹੈ । ਪੋਲਿੰਗ ਵੀ ਵੱਧ ਹੋਣ ਦੀ ਸੰਭਾਵਨਾ ਹੈ ।