ਟੋਰਾਂਟੋ (ਬਲਜਿੰਦਰ ਸੇਖਾ) ਕੈਨੇਡਾ ਵਿੱਚ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਅਲਬਰਟਾ ਦੇ Battle River-Crowfoot ਹਲਕੇ ਚ ਕਾਗਜ਼ ਭਰਨ ਕੱਲ ਆਖਰੀ ਦਿਨ ਤੇ ਖ਼ਬਰ ਮੁਤਾਬਕ ਹੁਣ ਤੱਕ 209 ਉਮੀਦਵਾਰਾਂ ਨੇ ਕਾਗਜ਼ ਭਰ ਦਿੱਤੇ ਹਨ, ਦੂਜੇ ਪਾਸੇ ਇੱਥੋਂ ਚੋਣ ਲੜ ਰਹੇ ਪੀਅਰ ਪੋਲੀਵਰ ਵੱਲੋਂ ਲਿਬਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਾਅਲੀ ਉਮੀਦਵਾਰਾ ਦੇ ਵੱਗ ਤੇ ਰੋਕ ਲਈ ਕਾਨੂੰਨ ਬਦਲਿਆ ਜਾਵੇ। ਯਾਦ ਰਹੇ ਬੀਤੇ ਮਹੀਨੇ ਕੰਸਰਵੇਟਿਵ ਪਾਰਟੀ ਦੇ ਨੇਤਾ ਦੇ ਤੌਰ ਤੇ ਪਾਰਲੀਮੈਂਟ ਦੀ ਚੋਣ ਹਾਰ ਗਏ ਸਨ। ਇੱਕ ਵੱਖਰੇ ਬਿਆਨ ਵਿੱਚ ਪੋਲੀਵਰ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਕੈਨੇਡਾ ਹੁਣ ਨਵੇਂ ਇੰਮੀਗਰਾਂਟ ਬੁਲਾਉਣ ਦੀ ਥਾਂ ਤੇ ਕੈਨੇਡਾ ਵਿੱਚ ਰਹਿ ਰਹੇ ਬਿਨਾ ਸਟੇਟਸ ਦੇ ਲੋਕਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜੇ ।