ਮਹਿਲ ਕਲਾਂ, 23 ਮਈ

ਪਿੰਡ ਠੀਕਰੀਵਾਲਾ ਵਿੱਚ ਬੀਤੀ ਰਾਤ ਕੁੜੀ ਅਤੇ ਉਸ ਨੂੰ ਮਿਲਣ ਆਏ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਡੀਐੱਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਅਣਖ ਲਈ ਕਤਲ ਦਾ ਮਾਮਲਾ ਲੱਗਦਾ ਹੈ। ਮਨਪ੍ਰੀਤ ਕੌਰ (25) ਅਤੇ ਗੁਰਦੀਪ ਸਿੰਘ (30) ਦੇ ਲੰਮੇ ਸਮੇਂ ਤੋਂ ਕਥਿਤ ਸਬੰਧ ਸਨ। ਬੀਤੀ ਰਾਤ ਲੜਕੀ ਦੇ ਪਿਤਾ ਭੋਲਾ ਸਿੰਘ ਨੇ ਗੁਰਦੀਪ ਸਿੰਘ ਨੂੰ ਆਪਣੇ ਘਰ ਵੇਖਿਆ ਤਾਂ ਉਨ੍ਹਾਂ ਵੱਲੋਂ ਉਸ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਉਸ ਤੋਂ ਬਾਅਦ ਮਨਪ੍ਰੀਤ ਕੌਰ ਦਾ ਕਥਿਤ ਤੌਰ ‘ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪੁਲੀਸ ਵਲੋਂ ਮ੍ਰਿਤਕ ਗੁਰਦੀਪ ਸਿੰਘ ਦੇ ਭਰਾ ਦੇ ਬਿਆਨ ’ਤੇ ਭੋਲਾ ਸਿੰਘ ਅਤੇ ਉਸ ਦੇ ਪੁੱਤਰ ਸੁਖਬੀਰ ਸਿੰਘ ਖ਼ਿਲਾਫ਼ ਧਾਰਾ 302 ਅਤੇ 34 ਆਈਪੀਸੀ ਦਾ ਮਾਮਲਾ ਦਰਜ ਕੀਤਾ ਹੈ। ਦੋਵੇਂ ਦੇਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟਮਾਰਟਮ ਲਈ ਰੱਖੀਆਂ ਹੋਈਆਂ ਹਨ।