ਨਵੀਂ ਦਿੱਲੀ, 15 ਅਕਤੂਬਰ

ਵਿਰਾਟ ਕੋਹਲੀ ਅਗਲੇ ਸਾਲ ਜਨਵਰੀ ਵਿਚ ਪਿਤਾ ਬਣਨ ਵਾਲਾ ਹੈ ਪਰ ਭਾਰਤੀ ਕ੍ਰਿਕਟ ਕਪਤਾਨ ਨੇ ਖੇਡ ਅਤੇ ਪਿਤਾ ਦੀਆਂ ਜ਼ਿੰਮੇਵਾਰੀਆਂ ਵਿੱਚ ਸੰਤੁਲਿਤ ਕਾਇਮ ਕਰਨ ਲਈ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮਸੀ ਮੈਰੀਕੌਮ ਗੁਰ ਲਏ ਹਨ। ਕੋਹਲੀ ਨੇ ਮੈਰੀਕੌਮ ਨੂੰ ਇੰਸਟਾਗ੍ਰਾਮ ਚੈਟ ਵਿਚ ਕਿਹਾ, “ਮੈਨੂੰ ਨਹੀਂ ਲਗਦਾ ਕਿ ਮਾਪਿਆਂ ਤੇ ਖੇਡ ਵਿਚਾਲੇ ਸੰਤੁਲਨ ਰੱਖ ਬਾਰੇ ਤੁਹਾਡੇ ਨਾਲੋਂ ਵਧੀਆ ਕੋਈ ਹੈ ਹੋਰ ਮੈਨੂੰ ਰਾਇ ਦੇ ਸਕੇਗਾ। ਤੁਸੀਂ ਇੱਕ ਮਾਂ ਹੋ, ਜੋ ਅਜੇ ਵੀ ਰਿੰਗ ਉੱਤੇ ਦਬਦਬਾ ਬਣਾਉਣਾ ਚਾਹੁੰਦੀ ਹੈ। ਤੁਸੀਂ ਕਿਵੇਂ ਅਭਿਆਸ ਕੀਤਾ, ਬਹੁਤ ਸਾਰੀਆਂ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ, ਇਹ ਸਭ ਤੁਸੀਂ ਕਿਵੇਂ ਸੰਤੁਲਨ ਬਣਾਇਆ ?” ਮੈਰੀਕੌਮ ਨੇ ਕਿਹਾ ਕਿ ਪਰਿਵਾਰ ਦੀ ਮਦਦ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਵਿਆਹ ਤੋਂ ਬਾਅਦ ਪਤੀ ਨੇ ਪੂਰਾ ਸਾਥ ਦਿੱਤਾ। ਉਨ੍ਹਾਂ ਨੇ ਉਹ ਸਭ ਕੁਝ ਸੰਭਾਲਿਆ ਜੋ ਮੈਂ ਚਾਹੁੰਦੀ ਸੀ। ਉਹ ਆਦਰਸ਼ ਪਤੀ ਅਤੇ ਪਿਤਾ ਹੈ, ਇਸ ਤੋਂ ਇਲਾਵਾ, ਮੇਰੇ ਬੱਚੇ ਵੀ ਕਿਸੇ ਤੋਂ ਘੱਟ ਨਹੀਂ ਹਨ।” ਕੋਹਲੀ ਨੇ ਕਿਹਾ ਕਿ ਕੋਈ ਵੀ ਮਾਪੇ ਉਸ ਮਾਰਗ ‘ਤੇ ਚੱਲ ਸਕਦੇ ਹਨ ਜੋ ਮੇਰਿਕੋਮ ਨੇ ਦਿਖਾਇਆ ਹੈ।