ਮੁੰਬਈ, 15 ਜੂਨ
ਬੰਬੇ ਹਾਈ ਕੋਰਟ ਨੇ ਅਦਾਕਾਰਾ ਕੰਗਣਾ ਰਨੌਤ ਦੁਆਰਾ ਦਾਇਰ ਕੀਤੀ ਉਸ ਅਰਜ਼ੀ ਉੱਤੇ ਮੰਗਲਵਾਰ 25 ਜੂਨ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ, ਜਿਸ ਵਿੱਚ ਕਿਹਾ ਗਿਆ ਹੈ ਕਿ ਪਾਸਪੋਰਟ ਅਥਾਰਟੀ ਨੇ ਮੁੰਬਈ ਪੁਲੀਸ ਦੁਆਰਾ ਦਰਜ ਕੀਤੀ ਐੱਫਆਈਆਰ ਦਾ ਹਵਾਲਾ ਦਿੰਦੇ ਹੋਏ ਉਸ ਦੇ ਪਾਸਪੋਰਟ ਨੂੰ ਨਵਿਆਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਪੀਬੀ ਵੜਾਲੇ ਅਤੇ ਐੱਸਪੀ ਤਵੜੇ ਦੇ ਬੈਂਚ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ।