ਚੰਡੀਗੜ੍ਹ, 9 ਨਵੰਬਰ
ਚੰਡੀਗੜ੍ਹ ਐਮੇਚਿਓਰ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਮੈਡੀਸਿਟੀ ਮੁੱਲਾਂਪੁਰ ’ਚ ਦੋ ਦਿਨਾਂ ‘29ਵੀਂ ਚੰਡੀਗੜ੍ਹ ਸਟੇਟ ਰੋਡ ਸਾਈਕਲਿੰਗ ਚੈਂਪੀਅਨਸ਼ਿਪ 2020’ ਕਰਵਾਈ ਗਈ। ਇਸ ਵਿੱਚ ਚੰਡੀਗੜ੍ਹ ਦੇ ਸਾਈਕਲਿਸਟਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਨੂੰ ਸੱਤ ਵਰਗਾਂ ਵਿੱਚ ਵੰਡਿਆ ਗਿਆ। ਪੁਰਸ਼ਾਂ ਦੇ 19 ਸਾਲ ਤੋਂ ਵਧ ਉਮਰ ਵਿੱਚ ਪਾਰਸ, ਰਜਤ ਮਿੰਨਾ ਅਤੇ ਗੌਰਵ ਚੌਹਾਨ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਪੁਰਸ਼ਾਂ ਦੇ 23 ਸਾਲ ਤੋਂ ਘੱਟ ਉਮਰ ਵਰਗ ਵਿੱਚ ਵਿਕਰਮ ਸੇਠ, ਮੁਕੁਲ ਰਾਜ ਅਤੇ ਪ੍ਰਣਬ; ਪੁਰਸ਼ ਜੁੂਨੀਅਰ (17-18 ਸਾਲ) ਜੈ ਡੋਗਰਾ, ਮਯੰਕ ਅੱਗਰਵਾਲ ਅਤੇ ਮਾਧਵ ਦੱਤਾ; ਸਬ ਜੁੂਨੀਅਰ ਲੜਕਿਆਂ (15-16 ਸਾਲ) ਵਿੱਚ ਜੈ ਡੋਗਰਾ, ਸਾਜਲ ਜੈਨ ਅਤੇ ਹਿੰਮਤ ਸਿੰਘ; ਲੜਕਿਆਂ ਦੇ 12-14 ਸਾਲ ਵਰਗ ਵਿੱਚ ਲਗਾਨ ਜੈਨ, ਅਰਨਵ ਜੈਨ ਅਤੇ ਅਰਮਾਨ ਦੁੂਆ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਇਸੇ ਤਰ੍ਹਾਂ ਮਹਿਲਾਵਾਂ ਦੇ 19 ਸਾਲ ਤੋਂ ਵਧ ਉਮਰ ਵਰਗ ਵਿੱਚ ਵਿਨੀਤਾ ਕੁਮਾਰੀ, ਜਯੋਤੀ ਅਤੇ ਰੂਪਾਲੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਲੜਕੀਆਂ ਦੇ 12-14 ਵਰਗ ਵਿੱਚ ਅਵਿਸ਼ਾ ਚੌਧਰੀ ਨੇ ਪਹਿਲਾ ਸਥਾਨ ਹਾਸਲ ਕੀਤਾ। 7 ਨਵੰਬਰ ਨੂੰ ਹੋਏ ਮੁਕਾਬਲਿਆਂ ਵਿੱਚ ਪੁਰਸ਼ਾਂ ਦੇ 19 ਸਾਲ ਤੋਂ ਵਧ ਉਮਰ ਵਰਗ ਵਿੱਚ ਪਾਰਸ, ਗੌਰਵ ਚੌਹਾਨ, ਯੋਗੇਸ਼ ਕੁਮਾਰ; ਪੁਰਸ਼ਾਂ ਦੇ ਹੀ 23 ਸਾਲ ਤੋਂ ਘੱਟ ਉਮਰ ਵਰਗ ਵਿਚ ਵਿਕਰਮ ਸੇਠ, ਮੁਕੁਲ ਰਾਏ, ਮਨਨ ਕੁੰਡਲ; ਪੁਰਸ਼ ਜੂਨੀਅਰ 17-18 ਸਾਲ ਵਰਗ ਵਿੱਚ ਮਾਧਵ ਦੱਤਾ, ਹਿਮਾਂਸ਼ੂ ਰਾਵਤ, ਜਸਕੀਰਤ ਸਿੰਘ; ਸਬ ਜੂਨੀਅਰ ਲੜਕਿਆਂ 15-16 ਸਾਲ ਵਰਗ ਵਿੱਚ ਜੈ ਡੋਗਰਾ, ਅਕਸ਼ਤ ਸੰਧੂ, ਹਿੰਮਤ ਸਿੰਘ; ਲੜਕਿਆਂ ਦੇ 12-14 ਸਾਲ ਵਰਗ ਵਿੱਚ ਅਰਮਾਨ ਦੂਆ, ਅਰਨਵ ਜੈਨ, ਲਾਗਾਨ ਜੈਨ; ਮਹਿਲਾਵਾਂ ਦੇ 19 ਸਾਲ ਤੋਂ ਵਧ ਉਮਰ ਵਰਗ ਵਿੱਚ ਵਿਨੀਤਾ ਕੁਮਾਰੀ, ਜਯੋਤੀ ਅਤੇ ਰੂਪਾਲੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਲੜਕੀਆਂ ਦੇ 12-14 ਸਾਲ ਵਰਗ ਵਿੱਚ ਅਵਿਸ਼ਾ ਚੌਧਰੀ ਜੇਤੂ ਰਹੀ।