ਨਵੀਂ ਦਿੱਲੀ, 9 ਦਸੰਬਰ

17 ਸਾਲ ਦੀ ਉਮਰ ਵਿਚ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ ਵਿਚ ਖੇਡਣ ਵਾਲੇ ਵਾਲੇ ਪਾਰਥਿਵ ਪਟੇਲ ਨੇ ਬੁੱਧਵਾਰ ਨੂੰ ਖੇਡ ਦੇ ਸਾਰੇ ਸਰੂਪਾਂ ਨੂੰ ਅਲਵਿਦਾ ਕਹਿ ਦਿੱਤਾ। ਤਿੰਨ ਮਹੀਨਿਆਂ ਬਾਅਦ ਆਪਣਾ 36ਵਾਂ ਜਨਮ ਦਿਨ ਮਨਾ ਰਹੇ ਪਾਰਥਿਵ ਨੇ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਲਿਖਿਆ,”ਮੈਂ ਅੱਜ ਕ੍ਰਿਕਟ ਦੇ ਸਾਰੇ ਸਰੂਪਾਂ ਤੋਂ ਸੰਨਿਆਸ ਲੈ ਰਿਹਾ ਹਾਂ। ਭਾਰੀ ਦਿਲ ਨਾਲ ਆਪਣੇ 18 ਸਾਲਾਂ ਦਾ ਕ੍ਰਿਕਟ ਸਫ਼ਰ ਖ਼ਤਮ ਕਰ ਰਿਹਾ ਹਾਂ।”