ਹੁਸ਼ਿਆਰਪੁਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਸੰਵਿਧਾਨ ਧੋਖਾਧੜੀ ਕੇਸ ਵਿਚ ਅੱਜ ਇਥੇ ਵਧੀਕ ਸੀਜੇਐੱਮ ਦੀ ਅਦਾਲਤ ਵਿੱਚ ਜ਼ਮਾਨਤ ਲਈ ਪੇਸ਼ ਹੋਏ ਅਤੇ ਜ਼ਮਾਨਤੀ ਬਾਂਡ ਭਰੇ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 28 ਸਤੰਬਰ ਦਾ ਦਿਨ ਤੈਅ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਵੀ ਕੇਸ ਵਿੱਚ ਹਾਜ਼ਰੀ ਭਰੀ। ਹੁਸ਼ਿਆਰਪੁਰ ਦੇ ਸਮਾਜ ਸੇਵੀ ਬਲਵੰਤ ਸਿੰਘ ਖੇੜਾ ਨੇ ਅਕਾਲੀ ਆਗੂਆਂ ’ਤੇ ਦੋਹਰਾ ਪਾਰਟੀ ਸੰਵਿਧਾਨ ਰੱਖਣ ਦਾ ਦੋਸ਼ ਲਗਾਉਂਦਿਆਂ ਹੇਰਾਫੇਰੀ ਦਾ ਕੇਸ ਦਾਇਰ ਕੀਤਾ ਹੈ।