ਪੇਈਚਿੰਗ, 4 ਫਰਵਰੀ
ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਚੀਨ ਨਾਲ 60 ਅਰਬ ਅਮਰੀਕੀ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਦੇ ਦੂਜੇ ਗੇੜ ਦੀ ਸ਼ੁਰੂਆਤ ਲਈ ਇੱਕ ਨਵੇਂ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪ੍ਰਾਜੈਕਟ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਦੋਵਾਂ ਦੇਸ਼ਾਂ ਲਈ ਰਣਨੀਤਕ ਮਹੱਤਵ ਰੱਖਦਾ ਹੈ ਅਤੇ ਲੋਕਾਂ ਨੂੰ ਇਸ ਤੋਂ ਕਾਫ਼ੀ ਫ਼ਾਇਦਾ ਹੋਵੇਗਾ। ਪੇਈਚਿੰਗ ਸਰਦ-ਰੁੱਤ ਓਲੰਪਿਕ ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਣ ਅਤੇ ਸਿਖਰਲੇ ਚੀਨੀ ਆਗੂਆਂ ਨੂੰ ਮਿਲਣ ਲਈ ਚਾਰ ਰੋਜ਼ਾ ਯਾਤਰਾ ’ਤੇ ਆਏ ਖ਼ਾਨ ਨੇ ਚੀਨ ਦੇ ਕੌਮੀ ਵਿਕਾਸ ਤੇ ਸੁਧਾਰ ਕਮਿਸ਼ਨ (ਐੱਨਡੀਆਰਸੀ) ਦੇ ਪ੍ਰਧਾਨ ਹੇ ਲਾਈਫੰਗ ਨਾਲ ਪਾਕਿਸਤਾਨ ਵਿੱਚ ਚੀਨੀ ਵਿਦੇਸ਼ ਦੇ ਵਿਸਥਾਰ ਬਾਰੇ ਚਰਚਾ ਲਈ ਵਰਚੁਅਲ ਮੀਟਿੰਗ ਕੀਤੀ।