ਇਸਲਾਮਾਬਾਦ:ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਦੀ ਪੱਤਰਕਾਰ ਸ਼ਾਹਿਦ ਕੁਰੈਸ਼ੀ ਨਾਲ ਕੌਮਾਂਤਰੀ ਮੁਦਰਾ ਫੰਡ ਨਾਲ ਰੁਕੇ ਹੋਏ ਸਮਝੌਤੇ ਸਬੰਧੀ ਸਵਾਲ ਪੁੱਛਣ ’ਤੇ ਬਹਿਸ ਹੋ ਗਈ। ਪੱਤਰਕਾਰ ਨੇ ਸਿਆਸਤਦਾਨ ’ਤੇ ਥੱਪੜ ਮਾਰਨ ਦਾ ਦੋਸ਼ ਲਗਾਇਆ। ਡਾਅਨ ਅਖ਼ਬਾਰ ਦੀ ਖ਼ਬਰ ਅਨੁਸਾਰ ਪੱਤਰਕਾਰ ਨੇ ਸਰਕਾਰ ਦੇ ਸਮਝੌਤੇ ਵਿੱਚ ਨਾਕਾਮ ਰਹਿਣ ਬਾਰੇ ਸਵਾਲ ਪੁੱਛਿਆ ਤਾਂ ਡਾਰ ਲੋਹੇ-ਲਾਖੇ ਹੋ ਗਏ ਤੇ ਉਨ੍ਹਾਂ ਪੱਤਰਕਾਰ ਦਾ ਮੋਬਾਈਲ ਖੋਹ ਲਿਆ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਇਸ ਨੂੰ ਪਰ੍ਹੇੇ ਸੁੱਟਣ ਦਾ ਆਦੇਸ਼ ਦਿੱਤਾ।