ਇਸਲਾਮਾਬਾਦ, 13 ਸਤੰਬਰ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਅਤੇ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇਸ਼ ਦੀਆਂ 39 ਛਾਉਣੀ ਬੋਰਡਾਂ ਲਈ ਹੋਈਆਂ ਚੋਣਾਂ ਵਿੱਚ ਦੋ ਵੱਡੀਆਂ ਪਾਰਟੀਆਂ ਬਣ ਕੇ ਉਭਰੀਆਂ ਹਨ। ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਮੁਤਾਬਕ ਦੇਸ਼ ਦੇ ਛਾਉਣੀ ਬੋਰਡਾਂ ਲਈ ਐਤਵਾਰ ਨੂੰ ਵੋਟਾਂ ਪਈਆਂ ਸਨ। ਅਧਿਕਾਰਤ ਤੌਰ ’ਤੇ ਨਤੀਜੇ ਨਹੀਂ ਐਲਾਨੇ ਗਏ। ਹਾਲਾਂਕਿ, ਮੀਡੀਆ ਦੀਆਂ ਖ਼ਬਰਾਂ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਨਤੀਜਿਆਂ ਵਿੱਚ ਸੱਤਾਧਾਰੀ ਪੀਟੀਆਈ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ, ਜਦਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪੀਐੱਮਐੱਲ-ਐੱਨ ਦੂਜੇ ਸਥਾਨ ’ਤੇ ਰਹੀ। ਪੀਟੀਆਈ ਨੇ 63 ਸੀਟਾਂ ਅਤੇ ਪੀਐੱਮਐੱਲ-ਐਨ ਨੇ 59 ਹਾਸਲ ਕੀਤੀਆਂ। ਆਜ਼ਾਦ ਉਮੀਦਵਾਰਾਂ ਨੂੰ 52 ਸੀਟਾਂ ਮਿਲੀਆਂ।