ਇਸਲਾਮਾਬਾਦ/ਲਾਹੌਰ, 17 ਜੂਨ
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਅੱਜ ਬਰੇਕ ਫੇਲ੍ਹ ਹੋਣ ਕਾਰਨ ਬੱਸ ਪਲਟ ਗਈ, ਜਿਸ ਵਿੱਚ ਪੰਜ ਔਰਤਾਂ ਤੇ ਤਿੰਨ ਬੱਚਿਆਂ ਸਣੇ 13 ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਲਾਹੌਰ ਤੋਂ ਰਾਵਲਪਿੰਡੀ ਜਾ ਰਹੀ ਸੀ। ਇਹ ਹਾਦਸਾ ਕੱਲਰ ਕਹਾਰ ਸਾਲਟ ਰੇਂਜ ਨੇੜੇ ਹਾਈਵੇਅ ’ਤੇ ਵਾਪਰਿਆ। ਹਾਦਸੇ ਵਿੱਚ 13 ਯਾਤਰੀ ਮਾਰੇ ਗਏ, ਜਦੋਂਕਿ 25 ਹੋਰ ਜ਼ਖ਼ਮੀ ਹੋ ਗਏ ਹਨ। ਬੱਸ ਵਿੱਚ 34 ਯਾਤਰੀ ਸਵਾਰ ਸਨ।