ਕਰਾਚੀ, 23 ਜਨਵਰੀ
ਪਾਕਿਸਤਾਨ ਦੇ ਬੰਦਰਗਾਹੀ ਸ਼ਹਿਰ ਦੀ ਅਦਾਲਤ ਵਿੱਚ ਅੱਜ ਇੱਕ ਪਿਤਾ ਨੇ ਆਪਣੀ ਨਵ-ਵਿਆਹੁਤਾ ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਦੇਸ਼ ਵਿੱਚ ਅਣਖ਼ ਖਾਤਰ ਹੱਤਿਆ ਦਾ ਇਹ ਤਾਜ਼ਾ ਤਰੀਨ ਮਾਮਲਾ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੀਰਾਬਾਦ (ਕਰਾਚੀ) ਵਾਸੀ ਔਰਤ ਆਪਣੇ ਵਿਆਹ ਸਬੰਧੀ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਆਈ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਹਾਲ ਹੀ ਵਿੱਚ ਇੱਕ ਡਾਕਟਰ ਨਾਲ ਵਿਆਹ ਕਰਵਾਇਆ ਸੀ।