ਇਸਲਾਮਾਬਾਦ, 29 ਅਪਰੈਲ
ਪਾਕਿਸਤਾਨ ਵਿੱਚ ਮਾਪੇ ਹੁਣ ਆਪਣੀਆਂ ਮਰੀਆਂ ਧੀਆਂ ਨੂੰ ਬਲਾਤਕਾਰ ਤੋਂ ਬਚਾਉਣ ਲਈ ਉਨ੍ਹਾਂ ਦੀਆਂ ਕਬਰਾਂ ਨੂੰ ਤਾਲੇ ਲਗਾ ਰਹੇ ਹਨ। ਡੇਲੀ ਟਾਈਮਜ਼ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਦੇਸ਼ ਵਿੱਚ ਅਜਿਹੀਆ ਘਟਨਾਵਾਂ ਦਿਨ-ਬ-ਦਿਨ ਵੱਧ ਰਹੀਆਂ ੲਨ। ਦੇਸ਼ ਵਿਚ ਹਰ ਦੋ ਘੰਟੇ ਵਿਚ ਔਰਤ ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਰਿਪੋਰਟ ਮੁਤਾਬਕ ਜ਼ਿੰਦਾ ਤਾਂ ਛੱਡੋ ਮਰੀਆਂ ਔਰਤਾਂ ਤੇ ਲੜਕੀਆਂ ਵੀ ਸੁਰੱਖਿਅਤ ਨਹੀਂ ਹਨ। ਪਾਕਿਸਤਾਨ ਵਿੱਚ 2011 ਵਿੱਚ ਕਬਰਾਂ ਦੇ ਰਾਖੇ ਮੁਹੰਮਦ ਰਿਜ਼ਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ਨੇ ਮੰਨਿਆ ਕਿ ਉਸ ਨੇ ਕਬਰਾਂ ਖੋਦ ਕੇ 48 ਔਰਤਾਂ ਦੀਆਂ ਲਾਸ਼ਾਂ ਨਾਲ ਬਲਾਤਕਾਰ ਕੀਤਾ। ਨੈਸ਼ਨਲ ਕਮਿਸ਼ਨ ਫਾਰ ਹਿਊਮਨ ਰਾਈਟਸ ਦੇ ਅਨੁਸਾਰ 40 ਪ੍ਰਤੀਸ਼ਤ ਤੋਂ ਵੱਧ ਪਾਕਿਸਤਾਨੀ ਔਰਤਾਂ ਨੇ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰ ਕਿਸੇ ਨਾ ਕਿਸੇ ਰੂਪ ਵਿੱਚ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਈਆਂ।