ਬਰੈਂਪਟਨ (ਬਲਜਿੰਦਰ ਸੇਖਾ) – ਸਤਪਾਲ ਸਿੰਘ ਜੌਹਲ ਸੀਨੀਅਰ ਪੱਤਰਕਾਰ ਦੂਜੀ ਵਾਰ ਫ਼ਿਰ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਬਣ ਗਏ ਹਨ। ਓਂਟਾਰੀਓ ਦੇ ਤਿੰਨ ਸ਼ਹਿਰ ਮੀਸਿਸਾਗਾ, ਬਰੈਂਪਟਨ ਤੇ ਕੈਲੇਡਨ ਦੇ ਵਸਨੀਕਾਂ ਦੀ 15 ਲੱਖ ਆਬਾਦੀ ਵੱਲੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ 12 ਉਮੀਦਵਾਰ ਵੋਟਾਂ ਪਾ ਕੇ ਚੁਣੇ ਗਏ। ਵਿਲੱਖਣ ਗੱਲ ਇਹ ਹੈ ਕਿ ਸਤਪਾਲ ਸਿੰਘ ਜੌਹਲ ਇੱਕੋਂ ਇੱਕ ਮਾਣਮੱਤੀ ਪੰਜਾਬੀ ਸਖਸ਼ੀਅਤ ਹੈ ਜਿਨਾਂ ਨੂੰ ਇਹ ਮਾਣ ਹਾਸਲ ਹੋਇਆ ਹੈ, ਇਨਾਂ ਨੇ ਸਵਾ ਲੱਖ ਆਬਾਦੀ ਦੀ ਨੁਮਾਇੰਦਗੀ ਕਰਦਿਆ ਦੂਜੀ ਵਾਰ ਵੋਟਾਂ ਹਾਸਲ ਕਰਕੇ ਇਹ ਮਾਣ ਹਾਸਲ ਕੀਤਾ। ਉਹ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਪੱਤਰਕਾਰੀ ਤੇ ਸਮਾਜ ਸੇਵਾ ਦੇ ਖ਼ੇਤਰ ਵਿੱਚ ਵੱਡਾ ਰੁਤਬਾ ਰੱਖਦੇ ਹਨ। ਸਤਪਾਲ ਸਿੰਘ ਜੌਹਲ ਨੇ ਹਮੇਸ਼ਾ ਨਿੱਧੜਕ ਕਾਰਗੁਜ਼ਾਰੀ ਸਦਕਾ ਇੱਕ ਵਿਲੱਖਣ ਪਹਿਚਾਣ ਬਣਾਈ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਮੇਨ ਸਟਰੀਮ ਮੀਡੀਆ ਵਿੱਚ ਭਾਈਚਾਰੇ ਦਾ ਪੱਖ ਅਤੇ ਸਾਵੀਂ ਸੱਚੀ ਨਿੱਧੜਕ ਗੱਲ ਰੱਖਦੇ ਹਨ।
ਜਿਕਰਯੋਗ ਹੈ ਕਿ ਸਤਪਾਲ ਸਿੰਘ ਜੌਹਲ ਨੇ ਪੰਜਾਬੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਦੇ ਸ਼ੀਵੀਕ ਹਸਪਤਾਲ ਦੇ ਗੁਰੂ ਨਾਨਕ ਐਮਰਜੰਸੀ ਵਿਭਾਗ ਵਿਖੇ ਹਸਪਤਾਲ ਦੇ ਸਾਈਨ ਲਗਵਾਉਣ ਲਈ ਸਖ਼ਤ ਘਾਲਣਾ ਕੀਤੀ ਸੀ, ਜਿਸ ਦੇ ਚਲਦਿਆਂ ਭਾਈ ਕਰਨੈਲ ਸਿੰਘ ਖ਼ਾਲਸਾ ਨੇ ਵਿਲੀਅਮ ਓਸਲਰ ਸਿਹਤ ਵਿਭਾਗ ਨੂੰ 16 ਹਜ਼ਾਰ ਡਾਲਰ ਦਾ ਸਹਿਯੋਗ ਦਿੱਤਾ ਸੀ।
ਬਰੈਂਪਟਨ ਵਿਖੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਉਪ ਚੇਅਰਮੈਨ ਸਤਪਾਲ ਸਿੰਘ ਜੌਹਲ ਅਤੇ ਸਕੂਲ ਬੋਰਡ ਟਰੱਸਟੀ ਦੇ ਯੋਗਦਾਨ ਸਦਕਾ ਵਾਰਡ ਨੰਬਰ 9 ਤੇ 10 ਸਥਿਤ ਸਰਕਾਰੀ ਸਕੂਲਾਂ ਦੀ ਗ੍ਰੈਜੂਏਸ਼ਨ ਮੌਕੇ ਉੱਤਮ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਕੂਲ ਟਰੱਸਟੀ ਐਕਸੀਲੈਂਸ ਅਵਾਰਡ ਤਹਿਤ ਬੱਚਿਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਗਿਆ, ਜਿਸ ਦੇ ਤਹਿਤ ਹਰੇਕ ਸਕੂਲ ਦੇ ਵਿਦਿਆਰਥੀਆਂ ਨੂੰ ਇਹ ਅਵਾਰਡ ਦਿੱਤੇ ਜਾਂਦੇ ਹਨ।
ਸਰਦਾਰ ਸਤਪਾਲ ਸਿੰਘ ਜੌਹਲ ਦੀ ਅਗਵਾਈ ਹੇਠ ਪੀਲ ਬੋਰਡ ਦੇ ਅੱਧੀ ਦਰਜਨ ਸੈਕੰਡਰੀ ਸਕੂਲ, 30 ਤੋਂ ਵੱਧ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਸਲਾਹ ਨਾਲ ਸਕੂਲੀ ਵਿਦਿਆਰਥੀਆਂ ਨੂੰ ਸੁਖਾਵੇਂ ਮਾਹੌਲ ਵਿੱਚ ਰੱਖਣ ਲਈ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਚੋਣ ਕਰਕੇ ਉਹਨਾਂ ਨੂੰ ਸਨਮਾਨ ਦਿੱਤੇ ਜਾਣ ਆਦਿ ਸਮੇਤ ਕਈ ਉਪਰਾਲੇ ਕਰਵਾਏ ਗਏ ਹਨ। ਸਤਪਾਲ ਜੌਹਲ ਦੀ ਮੁੜ ਨਿਯੁਕਤੀ ਤੇ ਵਿਲੇਜ ਆਫ ਇੰਡੀਆ ਅਤੇ ਬਰੈਂਪਟਨ ਕੈਸ਼ ਐਂਡ ਕੈਰੀ ਦੇ ਬਾਨੀ ਸਰਦਾਰ ਸ਼ੁਬੇਗ ਸਿੰਘ, ਮਾਤਾ ਪ੍ਰੀਤਮ ਕੌਰ,ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ, ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ
ਸਰਦਾਰ ਇੰਦਰਜੀਤ ਸਿੰਘ ਬੱਲ, ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਮੈਂਬਰ ਪਾਰਲੀਮੈਂਟ ਮਨਿੰਦਰ ਸਿੰਘ ਸਿੱਧੂ, ਸਾਹਿਤਕਾਰ ਤੇ ਬੁੱਧੀਜੀਵੀ ਪੂਰਨ ਸਿੰਘ ਪਾਂਧੀ, ਸਰਦਾਰ ਗੁਰਚਰਨ ਸਿੰਘ ਸੌਂਧ, ਸਰਦਾਰ ਮਲੂਕ ਸਿੰਘ ਕਾਹਲੋ, ਸਰਦਾਰ ਸੁਖਵੰਤ ਸਿੰਘ ਠੇਠੀ, ਜੰਗੀਰ ਸਿੰਘ ਸੈਹੰਭੀ, ਸਰਦਾਰ ਜਗਜੀਤ ਸਿੰਘ ਗ੍ਰੇਵਾਲ, ਸਰਦਾਰ ਸੁਖਦੇਵ ਸਿੰਘ ਝੰਡ, ਸਰਦਾਰ ਸੁਖਦੇਵ ਸਿੰਘ ਗਿੱਲ, ਗਿਆਨ ਸਿੰਘ ਕੰਗ, ਸਾਬਕਾ ਐਮ.ਪੀ ਗੁਰਬਖਸ਼ ਸਿੰਘ ਮੱਲੀ, ਸ਼੍ਰੀਮਤੀ ਇੰਦਰਜੀਤ ਕੌਰ, ਸਾਹਿਤਕਾਰ ਸ਼੍ਰੀਮਤੀ ਪਰਮਜੀਤ ਕੌਰ ਦਿਉਲ, ਸ਼ਿੰਦਰਪਾਲ ਕੌਰ, ਸੁੰਦਰ ਪਾਲ ਰਾਜਾ ਸਾਂਸੀ, ਕਮਲਜੀਤ ਤਾਤਲਾ, ਕੁਲਦੀਪ ਕੌਰ ਗ੍ਰੇਵਾਲ, ਮਸੂਦ ਚੋਧਰੀ ਜਸਵਿੰਦਰ ਸਿੰਘ ਬਿੱਟਾ ਸੀਨੀਅਰ ਪੱਤਰਕਾਰ, ਇੰਡੈਕਸ ਰਿਅਲਿਟੀ ਤੋਂ ਹਰਦੀਪ ਸਿੰਘ ਸਿਵੀਆ, ਜੱਸ ਸਿੱਧੂ, ਹੈਰੀ ਸੰਧੂ ਲੋਕ ਗਾਇਕ, ਜਗਦੀਪ ਕੁਲਾਰ, ਜੱਸੀ ਔਲਖ, ਜਗਦੀਸ਼ ਧਾਲੀਵਾਲ, ਪਵਨ ਰਾਣਾ, ਹਰਪ੍ਰੀਤ ਖਹਿਰਾ, ਹਰਵਿੰਦਰ ਸੰਘਾ, ਕਰਮਜੀਤ ਧਾਲੀਵਾਲ ਅਤੇ ਅਜੀਤ ਦੇ ਬਰੈਂਪਟਨ ਤੋਂ ਨੁਮਾਇੰਦੇ ਹਰਜੀਤ ਸਿੰਘ ਬਾਜਵਾ ਤੋਂ ਇਲਾਵਾ ਬਰੈਂਪਟਨ ਦੀਆਂ ਪ੍ਰਸਿੱਧ ਸਾਮਾਜਿਕ, ਸੱਭਿਆਚਾਰਕ ਤੇ ਖੇਡ ਸੰਸਥਾਵਾਂ ਨੇ ਸਰਦਾਰ ਜੌਹਲ ਦੀ ਦੂਜੀ ਵਾਰ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ, ਤੇ ਆਸ ਪ੍ਰਗਟਾਈ ਕਿ ਸਤਪਾਲ ਜੌਹਲ ਪਹਿਲਾਂ ਦੀ ਤਰਾਂ ਸਕੂਲ ਸਿੱਖਿਆ ਵਿੱਚ ਅਹਿਮ ਸੁਧਾਰ ਲਿਆਉਣ ਲਈ ਯਤਨਸ਼ੀਲ ਰਹਿਣਗੇ ਅਤੇ ਕਮਿਊਨਿਟੀ ਵਿੱਚ ਵਿਲੱਖਣ ਛਾਪ ਛੱਡਦੇ ਰਹਿਣਗੇ।