ਮੁੰਬਈ:ਫ਼ਿਲਮ ‘ਤੜਪ’ ਰਾਹੀਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਅਹਾਨ ਸ਼ੈੱਟੀ ਨੂੰ ਆਪਣੀ ਫਿਲਮ ਲਈ ਲੋਕਾਂ ਵੱਲੋਂ ਮਿਲ ਰਹੀਆਂ ਤਾਰੀਫਾਂ ਤੇ ਪਿਆਰ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ। ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਪਹਿਲੀ ਫ਼ਿਲਮ ਲਈ ਐਨੇ ਪਿਆਰ ਦੀ ਉਮੀਦ ਨਹੀਂ ਕੀਤੀ ਸੀ। ਅਹਾਨ ਨੇ ਫ਼ਿਲਮਸਾਜ਼ ਰਾਕੇਸ਼ ਰੌਸ਼ਨ ਵੱਲੋਂ ਆਪਣੀ ਤਾਰੀਫ਼ ਲਈ ਆਏ ਫੋਨ ਨੂੰ ਯਾਦ ਕੀਤਾ ਜਿਸ ਵਿੱਚ ਫਿਲਮਸਾਜ਼ ਨੇ ਉਸ ਵੱਲੋਂ ਨਿਭਾਏ ਕਿਰਦਾਰ ਨੂੰ ਕਾਫੀ ਸਰਾਹਿਆ ਸੀ। ਉਸ ਨੇ ਕਿਹਾ, ‘‘ਮੈਨੂੰ ਆਪਣੀ ਪਹਿਲੀ ਫਿਲਮ ਲਈ ਇੰਨੇ ਪਿਆਰ ਅਤੇ ਪ੍ਰਸ਼ੰਸਾ ਦੀ ਉਮੀਦ ਨਹੀਂ ਸੀ। ਮੈਨੂੰ ਯਾਦ ਹੈ ਜਿਸ ਦਿਨ ਟ੍ਰੇਲਰ ਰਿਲੀਜ਼ ਹੋਇਆ ਸੀ, ਰਾਕੇਸ਼ ਰੌਸ਼ਨ ਉਸ ਨੂੰ ਫੋਨ ਕਰ ਕੇ ਵਧਾਈ ਦੇਣ ਵਾਲੇ ਪਹਿਲੇ ਵਿਅਕਤੀ ਸਨ। ਉਹ ਫੋਨ ਇਸ ਕਰ ਕੇ ਵੀ ਬਹੁਤ ਖਾਸ ਸੀ ਕਿਉਂਕਿ ਫੋਨ ਕਰਨ ਵਾਲਾ ਖੁਦ ਫ਼ਿਲਮ ਇੰਡਸਟਰੀ ’ਚ ਮਸ਼ਹੂਰ ਵਿਅਕਤੀ ਹੈ।’’ ਫ਼ਿਲਮ ‘ਤੜਪ’ ਵਿੱਚ ਤਾਰਾ ਸੁਤਾਰੀਆ, ਕੁਮੁਦ ਮਿਸ਼ਰਾ ਅਤੇ ਸੌਰਭ ਸ਼ੁਕਲਾ ਵੀ ਹਨ।