ਨਵੀਂ ਦਿੱਲੀ, 9 ਮਈ

ਥਲ ਸੈਨਾ ਨੇ ਫੈਸਲਾ ਕੀਤਾ ਹੈ ਕਿ 1 ਅਗਸਤ ਤੋਂ ਬ੍ਰਿਗੇਡੀਅਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀਆਂ ਦੀ ਵਰਦੀ ਇਕੋ ਜਿਹੀ ਹੋਵੇਗੀ। ਭਾਵੇਂ ਉਨ੍ਹਾਂ ਦਾ ਮੂਲ ਕੇਡਰ ਅਤੇ ਨਿਯੁਕਤੀ ਕੁੱਝ ਵੀ ਹੋਵੇ। ਇਹ ਫੈਸਲਾ ਹਾਲ ਹੀ ਵਿਚ ਹੋਈ ਥਲ ਸੈਨਾ ਕਮਾਂਡਰਾਂ ਦੀ ਕਾਨਫਰੰਸ ਤੋਂ ਬਾਅਦ ਲਿਆ ਗਿਆ ਹੈ। ਕਰਨਲ ਅਤੇ ਇਸ ਤੋਂ ਹੇਠਲੇ ਰੈਂਕ ਦੇ ਅਧਿਕਾਰੀਆਂ ਦੀ ਵਰਦੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।