ਸੈਂਚੂਰੀਅਨ:ਦੱਖਣੀ ਅਫਰੀਕਾ ਨੇ ਸ੍ਰੀਲੰਕਾ ਨੂੰ ਪਹਿਲੇ ਟੈਸਟ ਮੈਚ ਵਿਚ ਪਾਰੀ ਤੇ 45 ਦੌੜਾਂ ਨਾਲ ਹਰਾ ਦਿੱਤਾ ਹੈ। ਸ੍ਰੀਲੰਕਾ ਦੀ ਟੀਮ ਦੱਖਣੀ ਅਫਰੀਕਾ ਦੀ 225 ਦੌੜਾਂ ਦੀ ਲੀਡ ਤੋਂ ਅੱਗੇ ਖੇਡਦਿਆਂ ਚੌਥੇ ਦਿਨ ਹੀ ਸਿਮਟ ਗਈ। ਸ੍ਰੀਲੰਕਾ ਦੀ ਟੀਮ ਸਿਰਫ 180 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਪਹਿਲੀ ਪਾਰੀ ਵਿਚ 396 ਦੌੜਾਂ ਬਣਾਈਆਂ ਜਦਕਿ ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿਚ 621 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਇਸ ਦੇ ਮੁਕਾਬਲੇ ਸ੍ਰੀਲੰਕਾ ਦੀ ਟੀਮ ਦੂਜੀ ਪਾਰੀ ਵਿਚ ਜਲਦੀ ਹੀ ਢਹਿ ਢੇਰੀ ਹੋ ਗਈ। ਸ੍ਰੀਲੰਕਾ ਵਲੋਂ ਕੁਸਲ ਪਰੇਰਾ ਨੇ 64 ਤੇ ਵਾਨਿਨਦੂ ਹਸਾਰੰਗਾ ਨੇ 59 ਦੌੜਾਂ ਬਣਾਈਆਂ ਜਦਕਿ ਹੋਰ ਬੱਲੇਬਾਜ਼ ਸਸਤੇ ਵਿਚ ਆਊਟ ਹੋ ਗਏ।