ਚੇਨੱਈ, 5 ਫਰਵਰੀ

ਕਪਤਾਨ ਜੋਅ ਰੂਟ ਦੇ ਨਾਬਾਦ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਇੰਗਲੈਂਡ ਨੇ ਅੱਜ ਇਥੇ ਭਾਰਤ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਤਿੰਨ ਵਿਕਟਾਂ ਦੇ ਨੁਕਸਾਨ ਨਾਲ 263 ਦੌੜਾਂ ਬਣਾਈਆਂ। ਰੂਟ ਨੇ ਆਪਣੇ 100ਵੇਂ ਟੈਸਟ ਮੈਚ 20ਵਾਂ ਸੈਂਕੜਾ ਜੜਦਿਆਂ 197 ਗੇਂਦਾਂ ਵਿੱਚ ਨਾਬਾਦ 128 ਦੌੜਾਂ ਦੀ ਪਾਰੀ ਖੇਡੀ। ਡੋਮ ਸਿਬਲੀ ਨੇ ਕਰੀਜ਼ ਦੇ ਦੂਜੇ ਸਿਰੇ ’ਤੇ 87 ਦੌੜਾਂ ਨਾਲ ਕਪਤਾਨ ਦਾ ਚੰਗਾ ਸਾਥ ਦਿੱਤਾ। ਦੋਵਾਂ ਨੇ ਤੀਜੀ ਵਿਕਟ ਲਈ 200 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 40 ਦੌੜਾਂ ਬਦਲੇ 2 ਜਦੋਂਕਿ ਰਵੀਚੰਦਰਨ ਅਸ਼ਵਿਨ ਦੇ ਹਿੱਸੇ ਇਕ ਵਿਕਟ ਆਈ। ਇੰਗਲੈਂਡ ਦੀ ਟੀਮ ਨੇ ਅੱਜ ਸਵੇਰੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਹੋਰਨਾਂ ਇੰਗਲਿਸ਼ ਬੱਲੇਬਾਜ਼ਾਂ ’ਚੋਂ ਆਰ.ਬਰਨਜ਼ ਨੇ 33 ਦੌੜਾਂ ਬਣਾਈਆਂ ਜਦੋਂਕਿ ਡੀ.ਲਾਰੈਂਸ ਖਾਤਾ ਖੋਲ੍ਹਣ ਵਿੱਚ ਨਾਕਾਮ ਰਿਹਾ।