ਕ੍ਰਾਈਸਟਚਰਚ, 22 ਫਰਵਰੀ

ਡੇਵਨ ਕੋਨਵੇਅ ਵੱਲੋਂ 59 ਗੇਂਦਾਂ ’ਤੇ ਬਣਾਈਆਂ 99 ਨਾਬਾਦ ਦੌੜਾਂ ਦੀ ਬਦੌਲਤ ਮੇਜ਼ਬਾਨ ਨਿਊਜ਼ੀਲੈਂਡ ਨੇ ਆਸਟਰੇਲੀਆ ਨੂੰ ਪਹਿਲੇ ਟੀ-20 ਮੁਕਾਬਲੇ ਵਿੱਚ 53 ਦੌੜਾਂ ਦੀ ਸ਼ਿਕਸਤ ਦਿੱਤੀ ਹੈ। ਇਸ ਜਿੱਤ ਨਾਲ ਨਿਊਜ਼ੀਲੈਂਡ ਦੀ ਟੀਮ ਪੰਜ ਟੀ-20 ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਹੋ ਗਈ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 184/5 ਦਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲਿਆਈ ਟੀਮ 131 ਦੌੜਾਂ ’ਤੇ ਢੇਰ ਹੋ ਗਈ।