ਹੈਮਿਲਟਨ, 6 ਫਰਵਰੀ
ਇੱਕ-ਰੋਜ਼ਾ ਮੈਚਾਂ ਦੀ ਲੜੀ ਦੇ ਅੱਜ ਇੱਥੇ ਖੇਡੇ ਗਏ ਪਹਿਲੇ ਮੈਚ ’ਚ ਨਿਊਜ਼ੀਲੈਂਡ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ’ਚ ਰੋਸ ਟੇਲਰ ਦਾ ਸੈਂਕੜਾ ਸ਼੍ਰੇਆਸ ਅਈਅਰ ਦੇ ਪਹਿਲੇ ਸੈਂਕੜੇ ’ਤੇ ਭਾਰੀ ਪੈ ਗਿਆ।
ਜਿੱਤ ਲਈ ਨਿਊਜ਼ੀਲੈਂਡ ਨੂੰ 348 ਦੌੜਾਂ ਦਾ ਵੱਡਾ ਟੀਚਾ ਮਿਲਿਆ ਪਰ ਟੇਲਰ ਦੀ ਤੂਫਾਨੀ ਬੱਲੇਬਾਜ਼ੀ ਕਾਰਨ ਇਹ ਟੀਚਾ ਹਾਸਲ ਕਰਨਾ ਮੇਜ਼ਬਾਨ ਟੀਮ ਲਈ ਕੋਈ ਔਖਾ ਨਹੀਂ ਰਿਹਾ। ਨਿਊਜ਼ੀਲੈਂਡ ਨੇ 11 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ ਜਿਸ ਦਾ ਸਿਹਰਾ ਟੇਲਰ ਦੇ ਸਿਰ ਰਿਹਾ ਜੋ 84 ਗੇਂਦਾਂ ’ਚ 10 ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 109 ਦੌੜਾਂ ਬਣਾ ਕੇ ਨਾਬਾਦ ਰਿਹਾ। ਟੀ-20 ਲੜੀ ’ਚ ਦੋ ਮੈਚ ਸੁਪਰ ਓਵਰ ’ਚ ਗੁਆਉਣ ਵਾਲੀ ਨਿਊਜ਼ੀਲੈਂਡ ਦੀ ਟੀਮ ਨੇ 46ਵੇਂ ਓਵਰ ’ਚ ਦੋ ਵਿਕਟਾਂ ਗੁਆ ਦਿੱਤੀਆਂ ਤਾਂ ਲੱਗਿਆ ਕਿ ਇਹ ਮੈਚ ਵੀ ਹਾਰ ਵਾਲੇ ਪਾਸੇ ਜਾ ਰਿਹਾ ਹੈ ਪਰ ਟੇਲਰ ਨੇ ਇਕੱਲਿਆਂ ਹੀ ਝੰਡਾ ਗੱਡ ਕੇ ਟੀਮ ਦੀ ਜਿੱਤ ਪੱਕੀ ਕੀਤੀ। ਨਿਊਜ਼ੀਲੈਂਡ ਦੀ ਟੀਮ ਨੂੰ ਭਾਰਤ ਕਮਜ਼ੋਰ ਗੇਂਦਬਾਜ਼ੀ ਦਾ ਵੀ ਫਾਇਦਾ ਮਿਲਿਆ। ਭਾਰਤੀਆਂ ਨੇ 29 ਵਾਧੂ ਦੌੜਾਂ ਵੀ ਦਿੱਤੀਆਂ ਜਿਨ੍ਹਾਂ ’ਚ 24 ਵਾਈਡ ਗੇਂਦਾਂ ਵੀ ਸ਼ਾਮਲ ਸਨ।
ਇਸ ਤੋਂ ਪਹਿਲਾਂ ਅਈਅਰ ਦੇ ਸੈਂਕੜੇ, ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਦੀਆਂ ਨੀਮ ਸੈਂਕੜੇ ਦੀਆਂ ਪਾਰੀਆਂ ਦੀ ਬਦੌਲਤ ਭਾਰਤ ਨੇ ਚਾਰ ਵਿਕਟਾਂ ’ਤੇ 347 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਟੌਮ ਬਲੰਡੇਲ ਨਿਊਜ਼ੀਲੈਂਡ ਵੱਲੋਂ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਜਦਕਿ ਭਾਰਤ ਨੇ ਪ੍ਰਿਥਵੀ ਸ਼ਾਅ ਤੇ ਮਯੰਕ ਅਗਰਵਾਲ ਨੂੰ ਪਹਿਲਾ ਇੱਕ-ਰੋਜ਼ਾ ਖੇਡਣ ਦਾ ਮੌਕਾ ਦਿੱਤਾ। ਸ਼ਾਅ ਤੇ ਅਗਵਾਲ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿੱਤੀ ਅਤੇ ਪਹਿਲੀਆਂ 50 ਦੌੜਾਂ 48 ਗੇਂਦਾਂ ’ਚ ਹੀ ਬਣਾ ਦਿੱਤੀਆਂ। ਦੋਵਾਂ ਨੇ ਹਾਲਾਂਕਿ ਪੰਜ ਗੇਂਦਾਂ ਅੰਦਰ ਹੀ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਕੋਹਲੀ ਤੇ ਅਈਅਰ ਨੇ ਵਿਚਕਾਰਲੇ ਓਵਰਾਂ ’ਚ ਸੰਭਲ ਕੇ ਖੇਡਣਾ ਸ਼ੁਰੂ ਕੀਤਾ। ਦੋਵਾਂ ਨੇ ਤੀਜੀ ਵਿਕਟ ਲਈ 102 ਦੌੜਾਂ ਜੋੜੀਆਂ। ਕੋਹਲੀ (63 ਗੇਂਦਾਂ ’ਚ 51 ਦੌੜਾਂ) ਨੂੰ ਈਸ਼ ਸੋਢੀ ਨੇ ਪੈਵੇਲੀਅਨ ਭੇਜਿਆ। ਇਸ ਤੋਂ ਬਾਅਦ ਕੇਐੱਲ ਰਾਹੁਲ (64 ਗੇਂਦਾਂ ’ਚ 88 ਦੌੜਾਂ) ਨੇ ਆਪਣੀ ਪਾਰੀ ’ਚ ਛੇ ਛੱਕੇ ਤੇ ਤਿੰਨ ਚੌਕੇ ਜੜੇ। ਭਾਰਤ ਦੀ ਪਾਰੀ ਹਾਲਾਂਕਿ ਅਈਅਰ ਦੇ ਨਾਂ ਰਹੀ ਜਿਸ ਨੇ ਪਹਿਲੀ 66 ਗੇਂਦਾਂ ’ਚ ਨੀਮ ਸੈਂਕੜਾ ਪੂਰਾ ਕਰਨ ਤੋਂ ਬਾਅਦ ਆਪਣੇ 16ਵੇਂ ਇੱਕ-ਰੋਜ਼ਾ ਮੈਚ ਵਿੱਚ ਪਹਿਲਾ ਸੈਂਕੜਾ ਬਣਾਇਆ। ਉਸ ਨੂੰ ਟਿਮ ਸਾਊਦੀ ਨੇ ਆਊਟ ਕੀਤਾ। ਕੇਦਾਰ ਜਾਧਵ ਨੇ 15 ਗੇਂਦਾਂ ’ਚ 26 ਦੌੜਾਂ ਬਣਾ ਕੇ ਨਾਬਾਦ ਪਾਰੀ ਖੇਡੀ। ਉਸ ਨੇ ਰਾਹੁਲ ਨਾਲ 27 ਗੇਂਦਾਂ ’ਚ 55 ਦੌੜਾਂ ਬਣਾਈਆਂ। ਇਸ ਤੋਂ ਵੱਡੇ ਟੀਚੇ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਸ਼ੁਰੂਆਤ ਹੌਲੀ ਪਰ ਮਜ਼ਬੂਤ ਰਹੀ। ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਅਤੇ ਹੈਨਰੀ ਨਿਕੋਲਸ ਨੇ ਪਹਿਲੀ ਵਿਕਟ ਲਈ 85 ਦੌੜਾਂ ਜੋੜੀਆਂ। ਇਸ ਭਾਈਵਾਲੀ ਨੂੰ ਸ਼ਰਦੁਲ ਠਾਕੁਰ ਨੇ 16ਵੇਂ ਓਵਰ ’ਚ ਤੋੜਿਆ ਜਦੋਂ ਗੁਪਟਿਲ (32) ਕੇਦਾਰ ਜਾਧਵ ਨੂੰ ਕੈਚ ਦੇ ਬੈਠਾ। ਆਪਣਾ ਪਹਿਲਾ ਮੈਚ ਖੇਡ ਰਿਹਾ ਟੌਮ ਬਲੰਡੇਲ (9) ਟਿਕ ਨਹੀਂ ਸਕਿਆ। ਇਸ ਤੋਂ ਬਾਅਦ ਟੇਲਰ ਤੇ ਨਿਕੋਲਸ ਨੇ ਟੀਮ ਨੂੰ ਸੰਕਟ ’ਚੋਂ ਬਾਹ