ਸਿਡਨੀ, 27 ਨਵੰਬਰ
ਆਸਟਰੇਲੀਆ ਨੇ ਕਪਤਾਨ ਐਰੋਨ ਫਿੰਚ ਅਤੇ ਸਟੀਵ ਸਮਿਥ ਦੇ ਸੈਂਕੜਿਆਂ ਦੀ ਮਦਦ ਨਾਲ ਸ਼ੁੱਕਰਵਾਰ ਨੂੰ ਭਾਰਤ ਖ਼ਿਲਾਫ਼ ਪਹਿਲੇ ਇਕ ਦਿਨਾਂ ਮੈਚ ਵਿਚ 6 ਵਿਕਟਾਂ ’ਤੇ 374 ਦੌੜਾਂ ਬਣਾਈਆਂ। ਫਿੰਚ ਨੇ 114, ਸਮਿਥ ਨੇ 105 ਅਤੇ ਡੇਵਿਡ ਵਾਰਨਰ ਨੇ 69 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਮੁਹੰਮਦ ਸ਼ਮੀ ਨੇ ਤਿੰਨ ਵਿਕਟਾਂ ਲਈਆਂ।