ਸਟਾਰ ਨਿਊਜ਼:- ਕੈਨੇਡਾ ਸਰਕਾਰ ਨੇ ਇੱਕ ਨਵਾਂ ਪਾਇਲੈਟ ਪਰੋਗਰਾਮ ਸ਼ੁਰੂ ਕੀਤਾ ਹੈ ਜਿਸ ਤਹਿਤ ਤੁਸੀਂ ਆਪਣੇ ਪਿੱਛੇ ਰਹਿ ਗਏ ਪਰਿਵਾਰ ਦੇ ਮੈਂਬਰ ਜਿਸ ਨੂੰ ਤੁਸੀਂ ਆਪਣੀ ਐਪਲੀਕੇਸ਼ਨ ਵਿੱਚ ਡਿਕਲੇਅਰ ਨਹੀਂ ਕੀਤਾ ਸੀ ਹੁਣ ਉਸ ਨੂੰ ਕੈਨੇਡਾ ਸੱਦ ਸਕੋਗੇ। ਇਹ ਪਰੋਗਰਾਮ 9 ਸਤੰਬਰ 2019 ਤੋਂ ਸ਼ੁਰੂ ਹੋ ਗਿਆ ਹੈ। ਇਹ ਪਰੋਗਰਾਮ ਸਰਕਾਰ ਵਲੋਂ 2 ਸਾਲ ਲਈ ਚਲਾਇਆ ਗਿਆ ਹੈ। ਜਦੋਂ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਆਪਣੇ ਪਰਿਵਾਰ ਦੇ ਸਾਰੇ ਮੈਂਬਰਜ਼ ਦੇ ਨਾਂ ਐਪਲੀਕੇਸ਼ਨ ਵਿੱਚ ਭਰਨੇ ਹੁੰਦੇ ਹਨ ਭਾਵੇਂ ਉਨ੍ਹਾਂ ਨੇ ਤੁਹਾਡੇ ਨਾਲ ਨਹੀਂ ਵੀ ਆਉਣਾ। ਹੁਣ ਇਸ ਨਵੇਂ ਪਰੋਗਰਾਮ ਤਹਿਤ ਤੁਸੀਂ ਉਨ੍ਹਾਂ ਮੈਂਬਰਜ਼ ਨੂੰ ਕੈਨੇਡਾ ਬੁਲਾ ਸਕਦੇ ਹੋ ਜਿਹੜੇ ਪਹਿਲਾਂ ਤੁਸੀਂ ਆਪਣੀ ਐਪਲੀਕੇਸ਼ਨ ਵਿੱਚ ਨਹੀਂ ਲਿਖੇ। ਸਰਕਾਰ ਰਫਿਊਜੀ, ਪਤੀ ਜਾਂ ਪਤਨੀ, ਆਪਣੇ ਪਾਰਟਨਰ ਅਤੇ ਡਿਪੈਂਡੈਂਟ ਚਾਈਲਡ ਨੂੰ ਸੱਦਣ ਨੂੰ ਮੁੱਖ ਰੱਖ ਕੇ ਇਹ ਪਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਜੇਕਰ ਮੁੱਖ ਬਿਨੇਕਾਰ ਆਪਣੀ ਐਪਲੀਕੇਸ਼ਨ ਵਿੱਚ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਂ ਕਿਸੇ ਕਾਰਨ ਕਰਕੇ ਜਿਨ੍ਹਾਂ ਵਿੱਚ ਕਿਸੇ ਮੈਂਬਰ ਦੇ ਥਾਂ੍ਹ ਟਿਕਾਣੇ ਦਾ ਪਤਾ ਨਾ ਹੋਣਾ, ਕਈ ਨਵੇਂ ਆਉਣ ਵਾਲੇ ਵੀ ਆਪਣੇ ਪਰਿਵਾਰ ਦੇ ਮੈਂਬਰਜ਼ ਦਾ ਨਾਂ ਪਾਉਣ ਤੋਂ ਰਹਿ ਗਿਆ ਤਾਂ ਉਸ ਦੇ ਸਦਾ ਲਈ ਉਸ ਮੈਂਬਰ ਨੂੰ ਕੈਨੇਡਾ ਸੱਦਣ ‘ਤੇ ਰੋਕ ਲੱਗ ਜਾਂਦੀ ਹੈ।
ਇਸ ਲਈ ਸਰਕਾਰ ਉਨ੍ਹਾਂ ਪਰਿਵਾਰਕ ਮੈਂਬਰਜ਼ ਨੂੰ ਸੱਦਣ ਦਾ ਮੌਕਾ ਦੇ ਰਹੀ ਹੈ ਜਿਨ੍ਹਾਂ ਦੇ ਨਾਂ ਅਣਜਾਣੇ ਵਿੱਚ ਰਹਿ ਗਏ ਸਨ। ਜਿਹੜਾ ਕੈਨੇਡਾ ਵਿੱਚ ਰਫਿਊਜੀ ਪੱਕਾ ਹੋਇਆ ਹੈ, ਪਤੀ ਜਾਂ ਪਤਨੀ ਦੇ ਤੌਰ ‘ਤੇ ਕੈਨੇਡਾ ਆਈਆ ਜਾਂ ਡਿਪੈਂਡੈਂਟ ਚਾਈਲਡ ਤਾਂ ਇਹ ਆਪਣੇ ਪਿੱਛੇ ਰਹਿ ਗਏ ਮੈਂਬਰ ਨੂੰ ਸਪਾਂਸਰ ਕਰ ਸਕਣਗੇ। ਸਰਕਾਰ ਦਾ ਮੰਨਣਾ ਹੈ ਕਿ ਇਸ ਪਰੋਗਰਾਮ ਨਾਲ ਉਹ ਪਰਿਵਾਰਿਕ ਮੈਂਬਰ ਕੈਨੇਡਾ ਆ ਸਕਣਗੇ ਜਿਨ੍ਹਾਂ ਦਾ ਨਾਂ ਅਣਜਾਣੇ ਵਿੱਚ ਐਪਲੀਕੇਸ਼ਨ ਵਿੱਚ ਨਹੀਂ ਲਿਖਿਆ ਗਿਆ ਹਲਾਂਕਿ ਕਿ ਉਨ੍ਹਾਂ ਦੀ ਇਸ ਵਿੱਚ ਕੋਈ ਗ਼ਲਤੀ ਨਹੀ ਹੈ। ਸਰਕਾਰ ਚਾਹੁੰਦੀ ਹੈ ਕਿ ਲੋਕ ਆਪਣੇ ਪਰਿਵਾਰ ਵਿੱਚ ਆਉਣ ਅਤੇ ਇਕੱਠੇ ਹੋ ਸਕਣ। ਇਸ ਪਰੋਗਰਾਮ ਤਹਿਤ ਰਫਿਊਜੀ ਅਤੇ ਆਪਣੇ ਪਰਿਵਾਰ ਦੇ ਨਜ਼ਦੀਕੀ ਮੈਂਬਰ (ਇਮੀਡੀਏਟ ਫੈਮਿਲੀ ਮੈਂਬਰ) ਨੂੰ ਹੀ ਸੱਦ ਸਕਦੇ ਹੋ। ਇਸ ਪਰੋਗਰਾਮ ਲਈ ਬਿਨੇਪੱਤਰ ਲੈਣੇ ਸ਼ੁਰੂ ਕਰ ਦਿੱਤੇ ਗਏ ਹਨ।
ਸਰਕਾਰ ਨੇ ਮਈ 31, 2019 ਨੂੰ ਤਿੰਨ ਪਰੋਗਰਾਮ ਲਾਗੂ ਕੀਤੇ ਸਨ ਬਾਕੀ ਦੇ ਦੋ ਪਰੋਗਰਾਮ ਹਨ ਉਨ੍ਹਾਂ ਕਾਮਿਆਂ ਲਈ ਜਿਹੜੇ ਕੈਨੇਡਾ ਵਿੱਚ ਆਕੇ ਆਪਣੇ ਮਾਲਕ ਹੱਥੋਂ ਤੰਗ ਪਰੇਸ਼ਾਨ ਹਨ ਉਹ ਖੁੱਲ੍ਹੇ ਵਰਕ ਪਰਮਿੱਟ ਲਈ ਅਪਲਾਈ ਕਰ ਸਕਦੇ ਹਨ। ਦੂਜੇ ਨਵੇਂ ਆਏ ਪਰਿਵਾਰਕ ਮੈਂਬਰ ਜਿਹੜੇ ਆਪਣੇ ਪਰਿਵਾਰ ਹੱਥੋਂ ਤੰਗ ਪਰੇਸ਼ਾਨ ਹਨ (ਫੈਮਿਲੀ ਅਬਿਊਜ਼) ਉਹ ਟੈਂਪਰੇਰੀ ਰੈਜ਼ੀਡੈਂਟ ਪਰਮਿੱਟ ਲਈ ਅਪਲਾਈ ਕਰ ਸਕਦੇ ਹਨ ਕੋਈ ਫੀਸ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਵਰਕ ਪਰਮਿੱਟ ਅਤੇ ਸਿਹਤ ਸੇਵਾ ਦੀ ਸਹੂਲਤ ਵੀ ਮਿਲੇਗੀ।